ਹਰੀਸ਼ ਕਾਲੜਾ
- ਹੈਲਪ ਲਾਈਨ ਨੰਬਰ 1098 'ਤੇ ਦਿੱਤੀ ਜਾ ਸਕਦੀ ਹੈ ਸੂਚਨਾ - ਡੀ.ਸੀ
ਰੂਪਨਗਰ, 10 ਅਪ੍ਰੈਲ 2020 - ਜਿਨਸੀ, ਮਾਨਸਿਕ ਸੋਸ਼ਣ, ਬਾਲ ਮਜਦੂਰੀ, ਬਾਲ ਵਿਵਾਹ ਅਤੇ ਗੁੰਮ ਹੋਏ ਬੱਚੇ ਆਦਿ ਸਬੰਧੀ ਕੋਈ ਵੀ ਸੂਚਨਾ ਚਾਈਲਡ ਕੇਅਰ ਹੈਲਪਲਾਈਨ ਨੰਬਰ 1098 'ਤੇ ਦਿਤੀ ਜਾ ਸਕਦੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰ ਨੇ ਕਿਹਾ ਕਿ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਚਾਈਲਡ ਹੈਲਪਲਾਈਨ ਨੰਬਰ 1098 ਚਲਾਇਆ ਜਾ ਰਿਹਾ ਹੈ।
ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਰਾਂਹੀ ਸਵੇਰ ਦੀ ਪ੍ਰਾਰਥਣਾ ਸਭਾ ਵਿਚ ਬੱਚਿਆਂ ਨੂੰ ਚਾਈਲਡ ਹੈਲਪਲਾਈਨ ਬਾਰੇ ਜਾਗਰੂਕ ਕੀਤਾ ਜ਼ਾਂਦਾ ਰਿਹਾ ਹੈ। ਸਕੂਲੀ ਵਾਹਨਾਂ ਉੱਤੇ ਵੀ ਚਾਈਲਡ ਹੈਲਪ ਲਾਈਨ-1098 ਨੂੰ ਲਿਖਣ ਸਬੰਧੀ ਨਿਰਦੇਸ਼ ਪਹਿਲਾਂ ਤੋਂ ਦਿੱਤੇ ਗਏ ਹਨ। ਤਾਂ ਜੋ ਲੋੜ ਪੈਣ ਤੇ ਕੋਈ ਵੀ ਬੱਚਾ ਇਸ ਨੰਬਰ ਦਾ ਇਸਤੇਮਾਲ ਕਰ ਸਕੇ।
ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਗਿਆ ਹੈ ਕਿ ਉਨਾਂ ਨਾਲ ਕਿਤੇ ਵੀ ਕੁਝ ਗਲਤ ਹੋ ਰਿਹਾ ਹੋਵੇ ਤਾਂ ਉਹ ਇਸ ਬਾਰੇ ਆਪਣੇ ਘਰਵਾਲਿਆਂ, ਟੀਚਰਾਂ ਜਾਂ ਚਾਈਲਡ ਹੈਲਪ ਲਾਈਨ 1098 ਤੇ ਦੱਸ ਸਕਦੇ ਹਨ । ਬੱਚਿਆਂ ਨੂੰ ਪੋਕਸੋ ਐਕਟ 2012 ਬਾਰੇ ਅਤੇ ਜ਼ਿਲਾ ਬਾਲ ਸੁਰੱਖਿਆ ਦਫਤਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਗਰੁਕ ਕੀਤਾ ਜਾਂਦਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਕਟ ਦਾ ਮੁੱਖ ਉਦੇਸ਼ 18 ਸਾਲ ਤੱਕ ਦੇ ਬੱਚਿਆਂ ਦਾ ਸ਼ਰੀਰਕ ਅਤੇ ਯੋਨ ਸ਼ੋਸ਼ਣ ਤੋ ਬਚਾਅ ਕਰਨਾ ਹੈ। ਇਸ ਦੋਰਾਨ ਨਰਸਰੀ ਤੋ ਲੈ ਕੇ ਪੰਜਵੀ ਜਮਾਤ ਤੱਕ ਦੇ ਬੱਚਿਆਂ ਨੂੰ Good Touch Bad touch ਤੇ Animated movie Komal ਦਿਖਾ ਕੇ ਯੋਨ ਸ਼ੋਸ਼ਣ ਬਾਰੇ ਜਾਗਰੁਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨਸੀ, ਮਾਨਸਿਕ ਸੋਸ਼ਣ, ਬਾਲ ਮਜਦੂਰੀ, ਬਾਲ ਵਿਵਾਹ ਅਤੇ ਗੁੰਮ ਹੋਏ ਬੱਚੇ ਅਤੇ ਮਹਿਲਾਵਾਂ ਵੱਲੋਂ ਇਸ ਸਬੰਧੀ ਕੋਈ ਵੀ ਸੂਚਨਾ ਚਾਈਲਡ ਕੇਅਰ ਹੈਲਪਲਾਈਨ ਨੰਬਰ 1098 'ਤੇ ਦਿਤੀ ਜਾ ਸਕਦੀ ਹੈ।