ਅਸ਼ੋਕ ਵਰਮਾ
ਬਠਿੰਡਾ, 30 ਅਪਰੈਲ 2020 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੀ ਹਰੇਕ ਗ੍ਰਾਮ ਪੰਚਾਇਤ ਨੇ ਸਾਲ 2019-20 ਦੌਰਾਨ 550 ਪੌਦੇ ਲਾਏ ਸਨ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਵੀਰ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਪੌਦਿਆ ਦੀ ਸਾਂਭ ਸੰਭਾਲ ਦਾ ਕਾਰਜ ਮਨਰੇਗਾ ਮਜਦੂਰਾਂ ਵੱਲੋ ਕੀਤਾ ਜਾ ਰਿਹਾ ਹੈ।
ਹੁਣ ਕੋਰੋਨਾ ਵਾਇਰਸ ਮਹਾਂਮਾਰੀ ਤੋ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਫੋ ਮਜਦੂਰਾਂ ਨੂੰ 7500 ਮਾਸਕ ਮੁਫਤ ਵੰਡੇ ਗਏ ਹਨ। ਜ਼ਿਲ੍ਹਾ ਕੋਆਡੀਨੇਟਰ ਦੀਪਕ ਢੀਗਰਾ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਵੱਲੋਂ 200 ਪੌਦਿਆ ਪਿੱਛੇ ਦੋ ਵਣ ਮਿੱਤਰ ਰੱਖੇ ਗਏ ਹਨ, ਜੋ ਇੰਨਾ ਦੀ ਗੋਡੀ ਤੇ ਪਾਣੀ ਪਾਉਣ ਦਾ ਕੰਮ ਕਰਦੇ ਹਨ।
ਕਰਫਿਊ ਦੌਰਾਨ ਮਗਨਰੇਗਾ ਮਜਦੂਰਾਂ ਨੂੰ ਕੰਮ ਮਿਲਣ ਨਾਲ ਘਰਾਂ ਦਾ ਗੁਜਾਰਾ ਚਲਾਉਣ ਸੌਖਾ ਹੋ ਗਿਆ ਹੈ। ਪੌਦਿਆ ਦੀ ਸਾਂਭ ਸੰਭਾਲ ਹੋਵੇਗੀ ਉੱਥੇ ਮਗਨਰੇਗਾ ਮਜਦੂਰਾਂ ਵੱਡੀ ਪੱਧਰ 'ਤੇ ਰੁਜ਼ਗਾਰ ਵੀ ਮਿਲਿਆ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਬੂਟਿਆਂ ਦੀ ਸਾਂਭ ਸੰਭਾਲ ਕਰਨ ਸਮੇ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਕੰਮ ਕਰ ਰਹੀ ਲੇਬਰ ਨੂੰ ਸਖਤ ਹਦਾਇਤਾਂ ਕੀਤੀਆ ਗਈਆਂ ਹਨ ਕਿ ਕੰਮ ਕਰਨ ਵੇਲੇ ਆਪਣਾ ਮੂੰਹ ਰੁਮਾਲ ਜਾਂ ਮਾਸਕ ਨਾਲ ਢੱਕਿਆ ਜਾਵੇ ਤੇ ਇੱਕ ਦੂਜੇ ਤੋ ਘੱਟੋ ਘੱਟ ਇੱਕ ਮੀਟਰ ਦੀ ਦੂਰੀ ਬਣਾਕੇ ਰੱਖੀ ਜਾਵੇ।