← ਪਿਛੇ ਪਰਤੋ
ਹਰਿੰਦਰ ਨਿੱਕਾ
ਬਰਨਾਲਾ, 8 ਮਈ 2020 - ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਕਰਫਿਊ ਦੌਰਾਨ ਘਰੇਲੂ ਹਿੰਸਾ ਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ ਬਰਨਾਲਾ ਵਿਖੇ ਸਥਾਪਿਤ ਵਨ ਸਟਾਪ ਸੈਂਟਰ ਨਾਲ ਸੰਪਰਕ ਕਰ ਸਕਦੀਆਂ ਹਨ। ਇਹ ਪ੍ਰਗਟਾਵਾ ਕਰਦੇ ਹੋਏ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਿਕ ਤਣਾਅ ਤੋਂ ਪੀੜਤਾਂ ਲਈ ਵਿਭਾਗ ਵੱਲੋਂ ਟੈਲੀ ਕੌਂਸਲਿੰਗ ਸੇਵਾ ਹੈਲਪ ਲਾਈਨ 1800-180-4104 ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਕੋਈ ਵੀ ਹਿੰਸਾ ਪੀੜਤ ਔਰਤ ਦਫਤਰੀ ਟੈਲੀਫੋਨ ਨੰ. 01679-230181 ਜਾਂ 9779033575 ’ਤੇ ਸੰਪਰਕ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਪਣੀ ਸ਼ਿਕਾਇਤ ਵਨ ਸਟਾਪ ਸੈਂਟਰ ਦੀ ਈ.ਮੇਲ sakhioscbnl0gmail.com ’ਤੇ ਵੀ ਈ.ਮੇਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਔਰਤ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀੜਤ ਔਰਤ ਵੱਲੋਂ 181 ਵਿਮੈਨ ਹੈਲਪ ਲਾਈਨ ਨੰਬਰ ਜਾਂ 112 ਪੁਲਿਸ ਹੈਲਪ ਲਾਈਨ ਨੰਬਰ ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Total Responses : 267