ਰਜਨੀਸ਼ ਸਰੀਨ
ਨਵਾਂਸਹਿਰ 6 ਅਪ੍ਰੈਲ - ਜ਼ਿਲ੍ਹਾ ਸਿੱਖਿਆ ਵਿਭਾਗ ਐਲੀਮੈਂਟਰੀ ਵਿੰਗ ਦੇ ਵੀਹ ਦੇ ਕਰੀਬ ਅਧਿਆਪਕ ਲਗਾਤਾਰ ਕੰਟੈਂਟ ਤਿਆਰ ਕਰਕੇ ਬਾਕੀ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਦੇ ਰਹੇ ਹਨ ਤਾਂ ਜੋ ਬੱਚਿਆ ਨੂੰ ਘਰ ਬੈਠੇ ਹੀ ਪੜ੍ਹਾਇਆ ਜਾ ਸਕੇ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ (ਐਲੀ) ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਜੋ ਇਹ ਅਧਿਆਪਕ ਘਰ ਬੈਠੇ ਬੱਚਿਆਂ ਦੀ ਪੜ੍ਹਾਈ ਲਈ ਕੰਟੈਂਟ ਅਤੇ ਹੋਰ ਸੱਮਗਰੀ ਤਿਆਰ ਕਰਕੇ ਬਾਕੀ ਅਧਿਆਪਕਾਂ ਨੂੰ ਦੇ ਰਹੇ ਹਨ ਅਤੇ ਬਾਕੀ ਅਧਿਆਪਕ ਬੱਚਿਆਂ ਨੂੰ ਆਪਣੀ ਤੇ ਇਹਨਾਂ ਅਧਿਆਪਕਾਂ ਵਲੋਂ ਤਿਆਰ ਕੀਤੀ ਸਮੱਗਰੀ ਭੇਜ ਘਰ ਬੈਠੇ ਪੜ੍ਹਾਈ ਕਰਵਾ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ (ਐਲੀ) ਪਵਨ ਕੁਮਾਰ ਸ਼ਰਮਾ ਨੇ ਇਹਨਾਂ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਇਹਨਾਂ ਦੀ ਸਮਰਪਿਤ ਭਾਵਨਾ ਨੂੰ ਸਲਾਹਿਆ ਹੈ। ਉਹਨਾਂ ਦੱਸਿਆ ਕਿ ਸ਼ੈਲੀ ਸਪਸ ਲੰਗੜੋਆ,ਪ੍ਰਭਜੋਤ ਕੌਰ ਸਪਸ ਨਾਨੋਵਾਲ ਕੰਢੀ,ਪ੍ਰਿਆ ਡੋਡਾ ਸਪਸ ਕੰਗ, ਅਨੁਰਾਧਾ ਸੀ.ਐਮ.ਟੀ ਮਕੁੰਦਪੁਰ,ਸਪਨਾ ਸੀ.ਐਮ.ਟੀ ਨਵਾਂਸਹਿਰ,ਕੁਲਦੀਪ ਕੌਰ ਬਰਨਾਲਾ,ਸਾਰਿਕਾ ਮਹੁੱਲਾ ਪਾਠਕਾਂ,ਮਨਜੀਤ ਕੌਰ ਪੱਲੀ ਉੱਚੀ, ਰਾਮ ਲਾਲ ਹੈਡ ਟੀਚਰ ਚੂਹੜਪੁਰ,ਗੁਰਪ੍ਰੀਤ ਕੌਰ ਬੈਰਸੀਆਂ, ਮਨਜਿੰਦਰ ਰਾਣੀ ਕੋਟ ਪੱਤੀ,ਕਰਿਸਮਾਂ ਬਾਲੀ ਭੀਨ,ਮਨਪ੍ਰੀਤ ਕੌਰ ਸੋਢੀਆਂ,ਰੋਮਲਾ ਸੋਨਾ,ਨੀਲਮ ਹਿਆਲਾ, ਬਲਜਿੰਦਰ ਕੌਰ ਕਰੀਹਾ, ਨਿਤਾਸ਼ਾ ਦੱਤਾ ਹਿਆਤਪੁਰ ਰੁੜਕੀ.ਆਦਿ ਇਹ ਅਧਿਆਪਕ ਪਿਛਲੇ ਦਿਨਾਂ ਤੋਂ ਲਗਾਤਾਰ ਕੰਮ ਰਹੇ ਹਨ ਤੇ ਬਾਕੀ ਅਧਿਆਪਕਾਂ ਅਤੇ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਹਨ।