ਚਾਈਲਡ ਲਾਈਨ ਨੇ ਲਾਇਆ ਪੰਜਵਾਂ ਕਰੋਨਾ ਵੈਕਸੀਨੇਸ਼ਨ ਕੈਂਪ
ਅਸ਼ੋਕ ਵਰਮਾ
ਬਠਿੰਡਾ,9 ਜੂਨ2021: ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਸਮਾਜ ਸੇਵੀ ਰਮਣੀਕ ਵਾਲੀਆ ਦੀ ਅਗਵਾਈ ਹੇਠ ਨੈਚੂਰਲ ਕੇਅਰ ਚਾਈਲਡ ਲਾਈਨ ਟੀਮ ਬਠਿੰਡਾ ਨੇ ਪੰਜਵਾਂ ਵੈਕਸੀਨੇਸ਼ਨ ਕੈਂਪ ਲਾਇਆ ਜਿਸ ’ਚ 32 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਚਾਈਲਡ ਲਾਈਨ ਦੀ ਜਿਲ੍ਹਾ ਕੋਆਰਡੀਨੇਟਰ ਸਮਨਦੀਪ ਸ਼ਰਮਾ ਅਤੇ ਮੈਂਬਰ ਪ੍ਰਕਾਸ਼ ਚੰਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਜੋ ਸਾਰਿਆਂ ਨੂੰ ਲਗਵਾਉਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਜਨਮ ਤੋਂ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੀ ਸਹਾਇਤਾ ਲਈ ਕੋਈ ਵੀ ਵਿਅਕਤੀ ਜਾਂ ਬੱਚਾ ਟੋਲ ਫਰੀ ਨੰਬਰ 1098 ਨੰਬਰ ਤੇ ਫੋਨ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਕਾਰਨ ਜਿੰਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਹੋਵੇ ਜਾਂ ਜਿੰਨ੍ਹਾਂ ਦੇ ਮਾਪਿਆਂ ਨੂੰ ਕਰੋਨਾ ਹੋਇਆ ਹੋਵੇ ਉਹ ਬੱਚੇ ਵੀ ਚਾਈਲਡ ਲਾਈਨ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਟੀਮ ਮੈਂਬਰ ਸੁਖਬੀਰ,ਰਮਨਦੀਪ ਕੌਰ,ਪ੍ਰਮੋਦ ਕੁਮਾਰ, ਰਾਮ ਲਾਲ ਬਤਰਾ,ਸਿਹਤ ਵਿਭਾਗ ਦੀ ਸਟਾਫ ਨਰਸ ਸਵਰਨ ਕੌਰ ,ਬਿੰਦਰਜੀਤ ਕੌਰ ਅਤੇ ਆਸ਼ਾ ਵਰਕਰ ਸੋਨੀਆ ਹਾਜਰ ਸਨ।