ਨਿਰਵੈਰ ਸਿੰਘ ਸਿੰਧੀ
ਮਮਦੋਟ, 3 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਨ ਭਾਰਤ ਸਕਰਾਰ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਪੰਜਾਬ ਵਾਸੀਆ ਨੂਂ ਉਹਨਾ ਦੇ ਘਰਾ ਵਿੱਚ ਲੌਕ ਡਾਊਨ ਕਰਕੇ ਪੂਰੀ ਤਰਾਂ ਤਾਲਾ ਬੰਦੀ ਕੀਤੀ ਹੋਈ ਹੈ ,ਜਿਸ ਦੇ ਚੱਲਦਿਆ ਲੋਕਾ ਨੂੰ ਰਾਸ਼ਣ ਆਦਿ ਦੀ ਸਮੱਸਿਆ ਨੂੰ ਹੱਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਜਰੂਰੀ ਸਮਾਨ ਮੁਹਈਆ ਕਰਵਾਇਆ ਜਾ ਰਿਹਾ ਹੈ।
ਜਿਸ ਤਹਿਤ ਗ੍ਰਾਮ ਪੰਚਾਇਤ ਖੁੰਦਰ ਹਿਠਾੜ ਵਿਖੇ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਰਵੀ ਚਾਵਲਾ ,ਬੀ ਡੀ ਪੀ ਓ ਮਮਦੋਟ ਗੁਰਮੀਤ ਸਿੰਘ, ਪੰਚਾਇਤ ਸੈਕਟਰੀ ਦਿਲਬਾਗ ਸਿੰਘ, ਸਰਪੰਚ ਸ਼੍ਰੀ ਮਤੀ ਸ਼ਿੰਦਰ ਕੌਰ ਆਦਿ ਦੀ ਅਗਵਾਈ ਹੇਠ ਗਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮਾਰਕੀਟ ਕਮੇਟੀ ਦੇ ਚੇਅਰਮੈਨ ਰਵੀ ਚਾਵਲਾ ਨੇ ਦੱਸਿਆ ਕਿ ਸਰਹੱਦੀ ਪਿੰਡਾ ਵਿੱਚ ਪਾਰਟੀ ਬਾਜੀ ਤੋ ਉਪਰ ਉੱਠ ਕੇ ਬਿਨਾ ਕਿਸੇ ਭੇਦਭਾਵ ਹਰੇਕ ਜਰੂਰਤਮੰਦ ਪਰਿਵਾਰ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਬੀ ਡੀ ਪੀ ੳ ਗੁਰਮੀਤ ਸਿੰਘ ਨੇ ਦੱਸਿਆ ਬਲਾਕ ਦੇ ਹਰ ਪਿੰਡ ਵਿੱਚ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਦਾਲ, ਖੰਡ , ਪੱਤੀ ,ਪਿਆਜ , ਆਲੂ ,ਸਰੋ ਦਾ ਤੇਲ ਆਦਿ ਰਾਸ਼ਨ ਪਿੰਡਾ ਦੀਆ ਪੰਚਾਇਤਾ ਵੱਲੋਂ ਵੰਡਿਆ ਜਾ ਰਿਹਾ ਹੈ। ਇਸ ਮੌਕੇ ਸਾਬਕਾ ਸਰਪੰਚ ਜੈਲ ਸਿੰਘ, ਵਿਕਰਮੀਤ ਸਿੰਘ ,ਪੰਚ ਗੁਰਮੀਤ ਸਿੰਘ, ਪੰਚ ਸ਼ਾਮ ਸਿੰਘ, ਪੰਚ ਕਸ਼ਮੀਰ ਸਿੰਘ, ਸਾਬਕਾ ਪੰਚ ਕਰਮਜੀਤ ਸਿੰਘ, ਸਾਬਕਾ ਪੰਚ ਸੁਖਵੰਤ ਸਿੰਘ, ਦਲੀਪ ਸਿੰਘ, ਸਰਬਜੀਤ ਸਿੰਘ, ਜੋਗਿੰਦਰ ਸਿੰਘ ਆਦਿ ਹਾਜਰ ਸਨ।