ਚੰਡੀਗੜ੍ਹ, 31 ਮਾਰਚ 2020 - ਸੋਮਵਾਰ ਦੀ ਰਾਤ ਸੈਕਟਰ 34 'ਚ ਇਕ ਹੋਰ ਤੇਂਦੂਆ ਹੋਣ ਦੀਆਂ ਖਬਰਾਂ ਨੇ ਸਥਾਨਕ ਲੋਕਾਂ ਵਿਚ ਸਹਿਮ ਪੈਦਾ ਕਰ ਦਿੱਤਾ। ਪੁਲਿਸ ਅਨੁਸਾਰ ਉਨ੍ਹਾਂ ਨੂੰ ਇਸ ਖੇਤਰ ਵਿੱਚ ਇੱਕ ਤੇਂਦੂਏ ਦੇ ਘੁੰਮਣ ਦੀ ਸੂਚਨਾ ਮਿਲੀ ਸੀ, ਜਿਸਦੇ ਬਾਅਦ ਉਸਦੀ ਭਾਲ ਕੀਤੀ।
ਪੁਲਿਸ ਅਧਿਕਾਰੀਆਂ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਤੇਂਦੂਏ ਦੇ ਸਿਰਫ ਪੈਰਾਂ ਦੇ ਨਿਸ਼ਾਨ ਹੀ ਦੇਖੇ ਗਏ ਨੇ, ਉਸਦੇ ਇਥੇ ਹੋਣ ਬਾਰੇ ਸਿਰਫ ਸ਼ੱਕ ਹੀ ਹੈ।