ਚੰਡੀਗੜ੍ਹ, 07 ਅਪ੍ਰੈਲ, 2020: ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਤੋਂ ਬਿਨਾਂ ਪਾਣੀ ਅਤੇ ਬਿਜਲੀ ਬਿੱਲਾਂ ਨੂੰ ਮੁਲਤਵੀ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਇਹ ਫ਼ੈਸਲੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਬਦਨੌਰ ਵੱਲੋਂ ਮੀਟਿੰਗ ਦੌਰਾਨ ਲਏ ਗਏ ਹਨ।
ਮੀਟਿੰਗ 'ਚ ਹੇਠ ਦਿੱਤੇ ਫੈਸਲੇ ਲਏ ਗਏ ਹਨ -
1. ਚੰਡੀਗੜ੍ਹ ਵਾਸੀਆਂ ਲਈ ਪਾਣੀ ਅਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਮੁਲਤਵੀ ਕੀਤੀ ਜਾਵੇਗੀ।
2. ਮਕਾਨਾਂ ਅਤੇ ਮੁੜ ਵਸੇਬੇ ਕਲੋਨੀਆਂ ਲਈ ਮਕਾਨ ਕਿਰਾਏ ਦੀ ਅਦਾਇਗੀ ਵੀ ਮੁਲਤਵੀ ਕੀਤੀ ਜਾਵੇਗੀ।
3. ਪਬਲਿਕ ਪਲੇਸਾਂ 'ਤੇ ਮਾਸਕ ਦੀ ਵਰਤੋਂ ਲਾਜ਼ਮੀ ਹੋਵੇਗੀ।