ਰਜਨੀਸ਼ ਸਰੀਨ
ਨਵਾਂ ਸ਼ਹਿਰ, 9 ਮਈ 2020 - ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਆ ਰਹੀਆਂ ਹਨ ।ਕਰੋਨਾ ਦੇ ਕਾਰਨ ਭਾਵੇਂ ਕਿ ਸਕੂਲ ਕਾਫੀ ਲੰਮੇ ਸਮੇਂ ਤੋਂ ਬੰਦ ਹਨ ਫਿਰ ਵੀ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਦੇ ਪ੍ਰਿੰਸੀਪਲ ਮੀਨਾ ਗੁਪਤਾ ਦੀ ਯੋਗ ਅਗਵਾਈ ਹੇਠ ਸਮੇਂ ਸਮੇਂ ਤੇ ਆਨਲਾਈਨ ਗਤੀਵਿਧੀਆਂ ਚੱਲਦੀਆਂ ਰਹੀਆਂ ਹਨ ।
ਬੱਚਿਆਂ ਵਿੱਚ ਸਿੱਖਣ ਪ੍ਰਵਿਰਤੀਆਂ ਦਾ ਵਿਕਾਸ ਕਰਨ ਲਈ ਇਸ ਸਕੂਲ ਵੱਲੋਂ ਆਨਲਾਈਨ ਸਮਰ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ ਵੱਖ ਗਤੀਵਿਧੀਆਂ ਆਨਲਾਈਨ ਕਰਵਾਈਆਂ ਗਈਆਂ ਜਿਵੇਂ ਕਿ ਖੇਡਾਂ,ਸੱਭਿਆਚਾਰਕ , ਆਰਟ ਐਂਡ ਕਰਾਫਟ ,ਰਸੋਈ ਨਾਲ ਸਬੰਧਿਤ ਵੱਖ ਵੱਖ ਕਿਸਮ ਦੀਆਂ ਗਤੀਵਿਧੀਆਂ ਵੱਖ ਵੱਖ ਦਿਨਾਂ ਤੇ ਕਰਵਾਈਆਂ ਗਈਆਂ ।ਪ੍ਰਿੰਸੀਪਲ ਮੀਨਾ ਗੁਪਤਾ ਨੇ ਇਨ੍ਹਾਂ ਗਤੀਵਿਧੀਆਂ ਦਾ ਮੁਲਾਂਕਣ ਕਰਨ ਲਈ ਵੱਖ ਵੱਖ ਅਧਿਆਪਕ ਦੀਆਂ ਡਿਊਟੀਆਂ ਲਗਾਈਆਂ ਗਈਆਂ ।
ਇਨ੍ਹਾਂ ਗਤੀਵਿਧੀਆਂ ਵਿੱਚ ਪਹਿਲੇ ਦੂਜੇ ,ਤੀਜੇ ਸਥਾਨਾਂ ਦੀਆਂ ਪੁਜ਼ੀਸ਼ਨਾਂ ਵੀ ਕੱਢੀਆਂ ਗਈਆਂ ।ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਸਕੂਲ ਲੱਗਣ ਤੇ ਸਨਮਾਨ ਕੀਤਾ ਜਾਵੇਗਾ ਪ੍ਰਿੰਸੀਪਲ ਮੀਨਾ ਗੁਪਤਾ ਨੇ ਦੱਸਿਆ ਕਿ ਸਟਾਫ ਨੇ ਬੜੀ ਮਿਹਨਤ ਕੀਤੀ ।ਇਸ ਸਮਰ ਕੈਂਪ ਵਿੱਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਕੰਮ ਕੀਤਾ ਤੇ ਸਮੇਂ ਸਮੇਂ ਤੇ ਅਧਿਆਪਕਾਂ ਨੇ ਅਗਵਾਈ ਕੀਤੀ ।ਪ੍ਰਿੰਸੀਪਲ ਮੀਨਾ ਗੁਪਤਾ ਨੇ ਸਮੂਹ ਸਟਾਫ਼ ਅਤੇ ਬੱਚਿਆਂ ਦੇ ਕਾਰਜ ਦੀ ਸ਼ਲਾਘਾ ਕੀਤੀ। ਇਸ ਸਮਰ ਕੈਂਪ ਵਿਚ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ।