ਅਸ਼ੋਕ ਵਰਮਾ
ਬਠਿੰਡਾ, 26 ਅਪਰੈਲ 2020: ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅੰਮਿ੍ਰਤ ਅਗਰਵਾਲ, ਪ੍ਧਾਨ ਅਤੇ ਸਕੱਤਰ ਪਰਦੀਪ ਕਾਲੀਆ ਨੇ ਆਪਖਆ ਹੈ ਕਿ ਪੰਜਾਬ ਦੇ ਗਰੀਨ ਜੋਨਾਂ ’ਚ ਦੁਕਾਨਾਂ ਨਾਂ ਖੋਹਲਣ ਦੀ ਇਜਾਜਤ ਮਿਲ ਕਰਕੇ ਛੋਟੇ ਦੁਕਾਨਦਾਰ ਅਤੇ ਮੱਧਵਰਗ ਦੇ ਲੋਕ ਫਿਕਰਮੰਦ ਹਨ। ਇੱਥੇ ਜਾਰੀ ਸਾਂਝੇ ਬਿਆਨ ’ਚ ਦੋਵਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੀਆਂ ਦੁਕਾਨਾਂ ਸ਼ਰਤਾਂ ਦੇ ਅਧਾਰ ਤੇ ਗਰੀਨ ਜੋਨ ਵਿੱਚ ਖੋਲਣ ਲਈ ਕਿਹਾ ਹੈ ਜਿਸ ਦੇ ਅਧਾਰ ਤੇ ਹਰਿਆਣਾ ਅਤੇ ਹਿਮਾਚਲ ਤੋਂ ਇਲਾਵਾ ਦਿੱਲੀ ਸਰਕਾਰਾਂ ਨੇ ਦੁਕਾਨਾਂ ਖੋਲਣ ਲਈ ਆਖ ਦਿੱਤੇ ਹਨ ਪਰ ਪੰਜਾਬ ’ਚ ਇਸ ਮਾਮਲੇ ਨੂੰ ਰਿਪੋਰਟਾਂ ਅਤੇ ਵਜ਼ਾਰਤ ਦੀ ਮੀਟਿੰਗ ਦੇ ਚੱਕਰਵਿਊ ’ਚ ਉਲਝਾ ਦਿੱਤਾ ਹੈ ਜੋਕਿ ਸਰਾਸਰ ਧੱਕਾ ਹੈ। ਉਨਾਂ ਆਖਿਆ ਕਿ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਦਾ ਤਾਂ ਫਿਕਰ ਹੈ ਜੋ ਜਰੂਰੀ ਵਸਤਾਂ ’ਚ ਵੀ ਨਹੀਂ ਆਉਂਦੇ ਹਨ ਪਰ ਆਮ ਲੋਕਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਹੈ।
ਉਨਾਂ ਕਿਹਾ ਕਿ ਸਰਕਾਰ ਦੇ ਵਤੀਰੇ ਤੋਂ ਜਾਪਦਾ ਹੈ ਕਿ ਕਾਂਗਰਸ ਦੀ ਸਰਕਾਰ ਦੁਕਾਨਾਂ ਖੋਲਣ ਵਿੱਚ ਸਿਆਸਤ ਕਰ ਰਹੀ ਹੈ।ਉਨਾਂ ਸਵਾਲ ਕੀਤਾ ਕੀ ਦੁਕਾਨਦਾਰ ਸਰਕਾਰ ਨੂੰ ਟੈਕਸ ਨਹੀਂ ਦਿੰਦੇ ਹਨ।ਉਨਾਂ ਕਿਹਾ ਕਿ ਛੋਟੇ ਦੁਕਾਨਦਾਰ ਤੇ ਮੱਧਵਰਗ ਜਿੰਨਾਂ ਨੂੰ ਬਿਜਲੀ ਬਿਲ,ਫੀਸਾਂ ਦੁਕਾਨਾਂ ਦਾ ਕਿਰਾਇਆ,ਕਰਜੇ ਦੀਆਂ ਕਿਸ਼ਤਾਂ ਭਰਨ ਅਤੇ ਘਰ ਪ੍ਰੀਵਾਰ ਚਲਾਉਣ ਦੀ ਚਿੰਤਾ ਹੈ। ਅਗਰਵਾਲ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਚਲਦੇ ਲਾਕਡਾਉਨ ਲਗਾ ਹੋਇਆ ਹੈ। ਦੁਕਾਨਦਾਰਾਂ ਦਾ ਕੰਮਕਾਰ ਬਿਲਕੁਲ ਠੱਪ ਪਿਆ ਹੈ। ਦੁਕਾਨਦਾਰਾਂ ਦੀ ਚਿੰਤਾ ਨੂੰ ਦੇਖਦੇ ਹੋਏ ਗਰੀਨ ਜੋਨ ਵਿੱਚ ਦੁਕਾਨਾਂ ਖੋਲਣ ਦੀ ਇਜਾਜਤ ਦਿੱਤੀ ਜਾਵੇ ਅਤੇ ਦੋ ਮਹੀਨਿਆਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ । ਸ੍ਰੀ ਅਗਰਵਾਲ ਨੇ ਇਹ ਵੀ ਕਿਹਾ ਕਿ ਜਿੱਥੇ ਦੁਕਾਨਦਾਰਾਂ ਨੂੰ ਘਾਟਾ ਪੈਣ ਤੋਂ ਬਚਾਇਆ ਜਾ ਸਕੇਗਾ ੳੁੱਥੇ ਸਰਕਾਰ ਨੂੰ ਵੀ ਲਾਭ ਹੋਵੇਗਾ।