ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 8 ਮਈ 2020 - ਭਾਰਤ 'ਚ ਲੱਗੇ ਲਾਕਡਾਊਨ ਕਾਰਨ ਕਈ ਲੋਕ ਬਾਹਰੀ ਸੂਬਿਆਂ 'ਚ ਫਸੇ ਹੋਏ ਹਨ। ਇਸੇ ਤਰ੍ਹਾਂ ਦਾ ਨਵਾਂ ਕੇਸ ਸਾਹਮਣੇ ਆਇਆ ਹੈ ਛੱਤੀਸਗੜ੍ਹ ਤੋਂ, ਜਿੱਥੇ ਕਿ 4 ਪੰਜਾਬੀ ਲਾਕਡਾਊਨ ਕਾਰਨ ਉਥੇ ਹੀ ਰਹਿ ਗਏ। ਉਨ੍ਹਾਂ ਵਿੱਚੋਂ ਇੱਕ ਅੱਛਰ ਸਿੰਘ ਪਿੰਡ ਕੰਸਾਲਾ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਬਾਬੂਸ਼ਾਹੀ ਨਾਲ ਫੋਨ ਰਾਹੀਂ ਗੱਲ ਕਰਦਿਆਂ ਦੱਸਿਆ ਕਿ ਉਹ ਛੱਤੀਸਗੜ੍ਹ ਦੇ ਸ਼ਹਿਰ ਬਿਲਾਸਪੁਰ 'ਚ ਆਪਣੇ ਰਿਸ਼ਤੇਦਾਰਾਂ ਕੋਲ ਮਾਰਚ ਮਹੀਨੇ ਦੀ 19 ਤਰੀਕ ਨੂੰ ਕੋਈ ਪ੍ਰੋਗਰਾਮ ਅਟੈਂਡ ਕਰਨ ਆਏ ਸੀ, ਅਤੇ 27ਮਾਰਚ ਨੂੰ ਵਾਪਸ ਪੰਜਾਬ ਆਉਣਾ ਸੀ ਪਰ ਲਾਕਡਾਊਨ ਲੱਗਣ ਕਾਰਨ ਅੱਜ ਉਹ ਆਪਣੇ ਪਰਿਵਾਰਾਂ ਤੋਂ ਦੂਰ ਬੈਠਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਸੂਬੇ ਛੱਡਣ ਲਈ ਕਾਫੀ ਯਤਨ ਤਾਂ ਕਰ ਰਹੀ ਹੈ, ਪਰ ਆਪਣੇ ਪੰਜਾਬੀਆਂ ਨੂੰ ਬਾਹਰੀ ਸੂਬਿਆਂ ਤੋਂ ਲਿਜਾਣ ਲਈ ਕੋਈ ਯਤਨ ਕਰਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੈਲਪਲਾਈਨ ਨੰਬਰਾਂ ਤੇ ਈਮੇਲਾਂ 'ਤੇ ਉਨ੍ਹਾਂ ਵੱਲੋਂ ਸੰਪਰਕ ਕੀਤਾ ਜਾ ਚੁੱਕਾ ਹੈ ਅਤੇ 2 ਮਈ ਨੂੰ ਪੰਜਾਬ ਸਰਕਾਰ ਦੇ ਆਨ ਲਾਈਨ ਰਜਿਸਟਰੇਸ਼ਨ 'ਤੇ ਜਾ ਕੇ ਰਜਿਸਟਰ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੂਰੇ ਛੱਤੀਸਗੜ ਵਿੱਚ ਪੰਜਾਬ ਦੇ 75 ਦੇ ਕਰੀਬ ਬੰਦੇ ਫਸੇ ਹੋਏ ਹਨ। ਅੱਛਰ ਸਿੰਘ ਨੇ ਕੈਪਟਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਚਾਰਾਂ ਦੀ ਵੀ ਸਾਰ ਲਈ ਜਾਵੇ ਅਤੇ ਜਲਦ ਤੋਂ ਜਲਦ ਉਨ੍ਹਾਂ ਨੂੰ ਪੰਜਾਬ ਲਿਜਾਣ ਬਾਰੇ ਕੋਈ ਇੰਤਜ਼ਾਮ ਕੀਤੇ ਜਾਣ ਤਾਂ ਜੋ ਉਹ ਵੀ ਆਪਣੇ ਪਰਿਵਾਰਾਂ 'ਚ ਵਾਪਸ ਜਾ ਸਕਣ।
ਛੱਤੀਸਗੜ੍ਹ ਦੇ ਬਿਲਾਸਪੁਰ 'ਚ ਫਸੇ ਇੰਨ੍ਹਾਂ ਚਾਰ ਪੰਜਾਬੀਆਂ ਦੇ ਵੇਰਵੇ ਹੇਠ ਅਨੁਸਾਰ ਹਨ :
1-Sukhwinder singh s/o.-ajib singh word no.5 Chamkaur sahib(Roop nagar)pb.
2-sohan singh s/o-jagir singh vill.bajidpur.(s.a.s.nagar)pb.
3-kulbhushan singh s/o.-Amar singh vill.kansala (s.a.s.nagar)pb.
4-ACHHAR SINGH s/o.-Jarnail singh vill.kansala distt.(s.a.s.nagar)mohali pb.ph.no.-93814-01313
ਉਕਤ ਚਾਰੋਂ ਜਣੇ ਛੱਤੀਸਗੜ੍ਹ 'ਚ ਹੇਠ ਲਿਖੇ ਪਤੇ 'ਤੇ ਰਹਿ ਰਹੇ ਨੇ :
ਅਦਰਸ਼ ਕਲੋਨੀ, ਗਲੀ ਨੰਬਰ 3, ਨੇੜੇ-ਮੀਰਾਂ ਡੈਂਟਲ ਕਲੀਨਿਕ, ਪੁਰਾਣਾ ਹਾਈ ਕੋਰਟ ਰੋਡ, ਨੇੜੇ ਪੁਰਾਣਾ ਹਾਈ ਕੋਟ, ਸ਼ਹਿਰ ਬਿਲਾਸਪੁਰ(ਛੱਤੀਸਗੜ) ਘਰ-ਗੁਰਵਿੰਦਰ ਸਿੰਘ.09329464323