ਅਸ਼ੋਕ ਵਰਮਾ
ਬਠਿੰਡਾ, 13 ਮਈ 2020 - ਅੱਜ ਗੋਨਿਆਣਾ ਦੇ ਸਿਵਲ ਹਸਪਤਾਲ ਅੱਗੇ ਪੰਜਾਬ ਦੀਆਂ 16 ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਪੰਜਾਬ ਅਤੇ ਕੇਂਦਰ ਸਰਕਾਰਾਂ ਦੇ ਨਾਮ ਮੰਗ ਪੱਤਰ ਭੇਜੇ ਗਏ ਜਿੰਨਾਂ ’ਚ ਵੱਖ ਵੱਖ ਮੰਗਾਂ ਦਰਜ ਹਨ। ਇਸ ਮੌਕੇ ਜਨਤਕ ਕਾਰਕੁੰਨਾਂ ਨੇ ਸਰਕਾਰਾਂ ਖਿਲਾਫ ਨਾਅਰੇਬਾਜੀ ਵੀ ਕੀਤੀ। ਆਗੂਆਂ ਨੇ ਮਤੇ ਕਰਕੇ ਪਿੰਡਾਂ ਦੇ ਕੁੱਝ ਅਖੌਤੀ ਚੌਧਰੀਆਂ ਦੁਆਰਾ ਝੋਨੇ ਦੀ ਲਵਾਈ ਦੇ ਰੇਟਾਂ ਨੂੰ ਲੈ ਕੇ ਮਜਦੂਰਾਂ ਦਾ ਕਿਸਾਨਾਂ ਨਾਲ ਪੈਦਾ ਕੀਤੇ ਜਾ ਰਹੇ ਟਕਰਾਅ ਅਤੇ ਮਜਦੂਰਾਂ ਦਾ ਸਮਾਜਿਕ ਬਾਈਕਾਟ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਨਿਖੇਧੀ ਕੀਤੀ ਗਈ।
ਆਗੂਆਂ ਨੇ ਸੁਚੇਤ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ-ਮਜਦੂਰਾਂ ਦੀ ਆਪਸੀ ਸਾਂਝ ਵਿੱਚ ਸਰਕਾਰ ਅਤੇ ਅਖੌਤੀ ਚੌਧਰੀਆਂ ਵੱਲੋਂ ਪਾਈਆਂ ਜਾ ਰਹੀਆਂ ਤਰੇੜਾਂ ਨੂੰ ਖਤਮ ਕਰਨ ਦੇ ਜੋਰਦਾਰ ਉਪਰਾਲੇ ਕੀਤੇ ਜਾਣ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਖਜੀਵਨ ਸਿੰਘ,ਦੀਨਾ ਸਿੰਘ ਤੇ ਗੁਰਪ੍ਰੀਤ ਸਿੰਘ,ਪੰਜਾਬ ਖੇਤ ਮਜਦੂਰ ਯੂਨੀਅਨ ਤੋਂ ਹੰਸਾ ਸਿੰਘ,ਟੀ ਐਸ ਯੂ ਤੋਂ ਰੰਗ ਸਿੰਘ,ਨੌਜਵਾਨ ਭਾਰਤ ਸਭਾ ਤੋਂ ਸੁਖਵੀਰ ਖੇਮੋਆਣਾ,ਡੀ ਟੀ ਐੱਫ ਆਗੂ ਜਿਲਾ ਪ੍ਰਧਾਨ ਰੇਸ਼ਮ ਸਿੰਘ,ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਅਤੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਆਗੂ ਗਗਨਦੀਪ ਸਿੰਘ ਹਾਜਰ ਸਨ।