ਅਸ਼ੋਕ ਵਰਮਾ
ਬਠਿੰਡਾ, 08 ਜੂਨ 2020: ਜਮਹੂਰੀ ਅਧਿਕਾਰ ਸਭਾ ਜਿਲਾ ਇਕਾਈ ਬਠਿੰਡਾ ਦੀ ਅਗਵਾਈ ਚ ਅਠਾਰਾਂ ਜਥੇਬੰਦੀਆਂ ਨੇ ਸਭਾ ਦੇ ਮੀਤ ਪ੍ਰਧਾਨ ਪਿ੍ਰੰਸੀਪਲ ਰਣਜੀਤ ਸਿੰਘ ਦੀ ਅਗਵਾਈ ਵਿੱਚ ਜਿਲਾ ਪ੍ਸਾਸ਼ਨ ਰਾਹੀਂ ਦੇਸ਼ ਦੇ ਰਾਸਟਰਪਤੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਭੀਮਾਂਕੋਰੇਗਾਂਓ ਦੇ ਝੂਠੇ ਕੇਸ ਵਿਚ ਗਿ੍ਫਤਾਰ 11ਬੁੱਧੀਜੀਵੀਆਂ, ਟਰੇਡ ਯੂਨੀਅਨ ਕਾਰਕੁਨਾਂ, ਦਿੱਲੀ ਵਿਚ ਨਾਗਰਿਕ ਸੋਧ ਕਨੂੰਨ ਵਿਰੁੱਧ ਸੰਘਰਸ਼ਸ਼ੀਲ ਪੋ੍ਫੈਸਰਾਂ ਵਿਦਿਆਰਥੀਆਂ ਘੱਟ ਗਿਣਤੀਆਂ , ਕਸ਼ਮੀਰ ਦਿੱਲੀ ਅਤੇ ਦੇਸ਼ ਹੋਰ ਹਿਸਿਆਂ ਵਿੱਚ ਯੂਏਪੀਏ ਅਤੇ ਹੋਰ ਕਾਲੇ ਕਾਨੂੰਨਾ ਹੇਠ ਗਿ੍ਫਤਾਰ ਕੀਤੇ ਪੱਤਰਕਾਰ ਅੇ ਸੰਘਰਸ਼ਸ਼ੀਲ ਕਾਰਕੁਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕੋਵਿਡ 19 ਤਹਿਤ ਜੇਲਾਂ ਵਿੱਚ ਰਿਹਾ ਕੀਤੇ ਜਾਣ ਵਾਲੇ ਕੈਦੀਆਂ ਵਿੱਚ ਪੱਖਪਾਤ ਦੀ ਨੀਤੀ ਤੇ ਅਤੇ ਹੋਰ ਲੋਕ ਵਿਰੋਧੀ ਪਾਸ ਕੀਤੇ ਫੈਸਲੇ ਵਾਪਸ ਲੈਣ, ਸਿਹਤ ਜਨ ਸਿਹਤ, ਜਨਤਕ ਵੰਡ ਪ੍ਣਾਲੀ ਅਤੇ ਸਿਖਿਆ ਦੇ ਖੇਤਰ ਵਿਚ ਨਿੱਜੀਕਰਨ ਦੀਆਂ ਨੀਤੀਆਂ ਬੰਦ ਕਰਕੇ ਪਬਲਿਕ ਸੈਕਟਰ ਮਜਬੂਤ ਕਰਨ, ਮਹਾਂਮਾਰੀਆ ਨੂੰ ਲਾਅ ਐਂਡ ਆਰਡਰ ਦਾ ਮਸਲਾ ਬਣਾਉਣ ਦੀ ਬਜਾਏ ਸਿਹਤ ਦੇ ਮਸਲੇ ਵਜੋ ਨਜਿੱਠਣ ਦੀ ਲੋੜ ਤੋ ਜੋਰ ਦਿੱਤਾ ।
ਆਗੂਆਂ ਨੇ ਮੰਗ ਪੱਤਰ ਰਾਹੀਂ ਛੋਟੇ ਕਾਰੋਬਾਰੀਆਂ, ਰੇਹੜਫੜੀ ਵਾਲਿਆਂ ਦੇ ਰੁਜਗਾਰ ਨੂੰ ਵੱਜੀ ਸੱਟ ਦੀ ਭਰਪਾਈ ,ਲਾਕਡਾਊਨ ਨੂੰ ਲਾਗੂ ਕਰਨ ਵਾਲੇ ਕਾਲੇ ਕਾਨੂੰਨ ਰੱਦ ਕਰਨ , ਲੋਕਾਂ ਉਪਰ ਹੋਏ ਜਬਰ ਦੇ ਜਿੰਮੇਵਾਰ ਅਧਿਕਾਰੀਆਂ ਉਪਰ ਕਾਰਵਾਈ, ਪੇਂਡੂ ਤੇ ਸਥਾਨਕ ਬੱਸ ਸੇਵਾ ਚਾਲੂ ਕਰਨ ਅਤੇ ਪੁਲਿਸ ਰਾਜ ਦੇ ਖਾਤਮੇ ਆ ਿਵਰਗੇ ਮੁੱਦੇ ਵੀ ਉਠਾਏ ਹਨ। ਸਭਾ ਦੇ ਪ੍ਰਧਾਨ ਸੀ ਬੱਗਾ ਸਿੰਘ ਸਕੱਤਰ ਸ੍ਰੀ ਪਿ੍ਰਤਪਾਲ ਸਿੰਘ ਅਤੇ ਪੈ੍ਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਹਾਜਰ ਕਾਰਕੁੰਨਾ ਨੂੰ ਸਭਾ ਦੇ ਸੀਨੀਅਰ ਮੈਂਬਰ ਐਡਵੋਕੇਟ ਐਨ ਕੇ ਜੀਤ ਨੇ ਸੰਬੋਧਨ ਕੀਤਾ। ਵਫਦ ਵਿਚ ਤਰਕਸ਼ੀਲ ਸੁਸਾਇਟੀ ਪੰਜਾਬ, ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ, ਜਮਹੂਰੀ ਕਿਸਾਨ ਸਭਾ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ, ਡੀਟੀਐਫ ਪੰਜਾਬ, ਗੌਰਮੈਂਟ ਪੈਸ਼ਨਰਜ ਐਸੋਸੀਏਸ਼ਨ, ਜੀਐਨਟੀਪੀ ਪੈਨਸ਼ਨਰਜ ਐਸੋਸੀਏਸ਼ਨ, ਠੇਕਾ ਮੁਲਾਜ਼ਮ ਜਥੇਬੰਦੀ ਥਰਮਲ ਲਹਿਰਾ ਮੁਹੱਬਤ, ਪੀਡਬਲਯੂਡੀ ਬੀਐਂਡਆਰ ਵਰਕਰਜ ਜਥੇਬੰਦੀ, ਟੀਐਸਯੂ ਅਤੇ ਟੀਐਸਯੂ ਭੰਗਾਲ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ, ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ, ਮਲਟੀਪਰਪਜ਼ਹੈਲਥ ਇੰਪਲਾਈਜ਼ ਐਸੋਸੀਏਸ਼ਨ, ਕਾ੍ਂਤੀਕਾਰੀ ਮਜਦੂਰ ਯੂਨੀਅਨ, ਜੇਪੀਐਮਓ, ਪੀਆਰਟੀਸੀ ਪੈਨਸ਼ਨਜ ਜਥੇਬੰਦੀਬਠਿੰਡਾ ਤੋ ਇਲਾਵਾ ਹੋਰ ਚੇਤਨ ਸਹਿਰੀ ਸ਼ਾਮਲ ਹੋਏ।