ਜਲੰਧਰ, ਨਕੋਦਰ, ਸ਼ਾਹਕੋਟ ਦੇ ਸਨਅਤਕਾਰਾਂ ਨੇ ਅਟਵਾਲ ਨੂੰ ਦਿੱਤਾ ਆਪਣਾ ਸਮਰਥਨ
- ਪਹਿਲਾਂ ਉਤਪਾਦਨ, ਫਿਰ ਇਜਾਜ਼ਤ ਦੀ ਨੀਤੀ ਉਦਯੋਗਾਂ ਨੂੰ ਵਿਕਾਸ ਦੇ ਰਾਹ 'ਤੇ ਲਿਆਏਗੀ: ਵਿਜੇ ਰੂਪਾਨੀ
- ਸਾਰੇ ਸਨਅਤਕਾਰਾਂ ਨੇ ਇਕੱਠੇ ਹੋ ਕੇ ਨਾਅਰਾ ਬੁਲੰਦ ਕੀਤਾ: ਸਨਅਤਾਂ ਨੂੰ ਵਧਾਉਣਾ ਹੈ, ਪੰਜਾਬ ਨੂੰ ਗੁਜਰਾਤ ਬਣਾਉਣਾ ਹੈ ਤਾਂ ਭਾਜਪਾ ਨੂੰ ਲਿਆਉਣਾ ਪਵੇਗਾ।
- ਮੇਰਾ ਪਹਿਲਾ ਉਦੇਸ਼ ਉਦਯੋਗਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੋਵੇਗਾ: ਇੰਦਰ ਇਕਬਾਲ ਸਿੰਘ ਅਟਵਾਲ
ਜਲੰਧਰ 27 ਅਪ੍ਰੈਲ 2023 - ਅੱਜ ਨਕੋਦਰ, ਸ਼ਾਹਕੋਟ ਅਤੇ ਜਲੰਧਰ ਦੇ ਸਨਅਤਕਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਭਾਰਤੀ ਜਨਤਾ ਪਾਰਟੀ ਇੰਡਸਟਰੀ ਸੈੱਲ ਦੇ ਸੂਬਾ ਕਨਵੀਨਰ ਆਸ਼ੂਤੋਸ਼ ਵਧਵਾ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਹੋਈ, ਜਿਸ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਰਾਜ ਸੂਬਾ ਇੰਚਾਰਜ ਵਿਜੇ ਰੂਪਾਨੀ, ਜਲੰਧਰ ਲੋਕ ਸਭਾ ਉਪ ਚੋਣ ਦੇ ਇੰਚਾਰਜ ਅਤੇ ਉੱਤਰ ਪ੍ਰਦੇਸ਼ ਤੋਂ ਸਾਬਕਾ ਮੰਤਰੀ ਡਾ: ਮਹਿੰਦਰ ਸਿੰਘ, ਸੰਗਠਨ ਜਨਰਲ ਸਕੱਤਰ ਸ਼੍ਰੀਮੰਥਰੀ ਸ਼੍ਰੀਨਿਵਾਸੂਲੂ, ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ, ਸੂਬਾ ਜਨਰਲ ਸਕੱਤਰ ਰਾਜੇਸ਼ ਬਾਗਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕਪੂਰ, ਭਾਜਪਾ ਇੰਡਸਟਰੀ ਸੈੱਲ ਦੀ ਜ਼ਿਲ੍ਹਾ ਕਨਵੀਨਰ ਅਸ਼ਵਨੀ ਦੀਵਾਨ ਹੈਪੀ ਵੀ ਹਾਜ਼ਰ ਸਨ।
ਵਿਜੇ ਰੂਪਾਨੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਗੁਜਰਾਤ ਮਾਡਲ ਨੂੰ ਅਪਣਾਇਆ ਜਾਵੇਗਾ। ਜਿਸ ਵਿੱਚ ਉਦਯੋਗਾਂ ਨੂੰ ਉਹ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ, ਜੋ ਉਨ੍ਹਾਂ ਦੇ ਵਿਕਾਸ ਵਿੱਚ ਸਹਾਈ ਹੋਣਗੀਆਂ। ਵਿਜੇ ਰੂਪਾਨੀ ਨੇ ਕਿਹਾ ਕਿ ਜਿਸ ਤਰ੍ਹਾਂ ਗੁਜਰਾਤ ਵਿਚ ਉਦਯੋਗਾਂ ਨੂੰ ਪਹਿਲਾਂ ਉਤਪਾਦਨ ਅਤੇ ਫਿਰ ਇਜਾਜ਼ਤ ਦੀ ਨੀਤੀ ਨਾਲ ਵਿਕਾਸ ਦੇ ਰਾਹ 'ਤੇ ਲਿਆਂਦਾ ਗਿਆ ਹੈ, ਉਸੇ ਤਰ੍ਹਾਂ ਪੰਜਾਬ ਵਿਚ ਵੀ ਇਸੇ ਨੀਤੀ ਨੂੰ ਅਪਣਾ ਕੇ ਪੰਜਾਬ ਦੇ ਉਦਯੋਗਾਂ ਦਾ ਤੇਜ਼ੀ ਨਾਲ ਵਿਕਾਸ ਕੀਤਾ ਜਾਵੇਗਾI
ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਇਸ ਮੀਟਿੰਗ ਵਿਚ ਸਮੂਹ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਮਕਸਦ ਜਲੰਧਰ ਦੇ ਸਾਰੇ ਉਦਯੋਗਾਂ ਦੇ ਵਿਕਾਸ ਲਈ ਪਹਿਲਕਦਮੀ ਦੇ ਆਧਾਰ 'ਤੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਖੇਡ ਸਾਮਾਨ ਉਦਯੋਗ, ਚਮੜਾ ਉਦਯੋਗ, ਪਾਈਪ ਫਿਟਿੰਗ, ਹੈਂਡ ਟੂਲ ਅਤੇ ਹੋਰ ਹਰ ਤਰ੍ਹਾਂ ਦੇ ਉਦਯੋਗਾਂ ਦੇ ਵਿਕਾਸ ਲਈ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਈਆਂ ਜਾਣ, ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਮੇਰਾ ਪਹਿਲਾ ਉਦੇਸ਼ ਹੋਵੇਗਾ।
ਇਸ ਮੀਟਿੰਗ ਵਿੱਚ ਮੁੱਖ ਤੌਰ 'ਤੇ ਦਮਨ ਮੋਂਗਾ, ਗੁਰਪ੍ਰੀਤ ਭਾਈਜਾਦਾ, ਹਰੀਸ਼ ਦੁਆ, ਡਾ: ਮਹਿੰਦਰੂ, ਪੰਕਜ ਜੈਨ, ਰਾਜੇਸ਼ ਕਪੂਰ, ਸਚਿਨ ਗੁਪਤਾ, ਦਿਨੇਸ਼ ਗੁਪਤਾ, ਅਨਿਲ ਮਹਾਜਨ, ਵਿਸ਼ਾਲ ਸੀਕਰੀ, ਬੌਬੀ ਭਾਟੀਆ, ਸੋਨੂੰ ਭਾਟੀਆ, ਸੁਨੀਲ ਜਲੋਟਾ, ਵਿੱਕੀ ਪੁਜਾਰਾ, ਅਮਿਤ ਧਵਨ, ਆਦਿਤਿਆ ਧਵਨ ਸ਼ਾਲੀਨ ਜੋਸ਼ੀ ਅਤੇ ਹੋਰ ਉਦਯੋਗਪਤੀ ਹਾਜ਼ਰ ਸਨ।