ਜਲੰਧਰ ਵਿਖੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਸਮਰਥਕਾਂ ਸਮੇਤ 'ਆਪ' ਵਿੱਚ ਹੋਏ ਸ਼ਾਮਲ
'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸਵਾਗਤ ਕਰਦਿਆਂ ਸਮੂਹ ਮੈਂਬਰਾਂ ਨੂੰ ਪਾਰਟੀ ਵਿੱਚ ਕੀਤਾ ਸ਼ਾਮਲ
‘ਆਪ ਦੀਆਂ ਨੀਤੀਆਂ ਅਤੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ 'ਤੇ ਸਮਰਥਕਾਂ ਦਾ 'ਆਪ' ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ
ਜਲੰਧਰ, 21 ਅਪ੍ਰੈਲ 2023: ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਜਲੰਧਰ ਵਿਖੇ ਪਾਰਟੀ ਦੇ ਮੁੱਖ ਚੋਣ ਦਫ਼ਤਰ ਵਿਖੇ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਆਏ ਆਗੂ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਵਿਧਾਇਕ ਗੁਰਲਾਲ ਸਿੰਘ ਘਨੋਰ ,ਇੰਦਰਬੰਸ ਸਿੰਘ ਚੱਢਾ, ਜੌਰਜ ਸੋਹਣੀ, ਆਤਮ ਪ੍ਰਕਾਸ਼ ਬਬਲੂ ,ਸੁਭਾਸ਼ ਪ੍ਰਭਾਕਰ, ਸੋਭਾ ਭਗਤ ਸਮੇਤ ਕਈ ਪਾਰਟੀ ਆਗੂ ਹਾਜ਼ਰ ਸਨ।
'ਆਪ ਵਿੱਚ ਸ਼ਾਮਲ ਹੋਣ ਵਾਲੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਦਾ ਹਰਚੰਦ ਸਿੰਘ ਬਰਸਟ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹਰਦਵਾਰੀ ਲਾਲ ਯਾਦਵ ਅਸਿਸਟੈਂਟ ਕਮਾਂਡੈਂਟ (ਸੇਵਾਮੁਕਤ) ਬੀਐੱਸਐੱਫ, ਡਾਕਟਰ ਜੁਗਲ ਕਿਸ਼ੋਰ ਸਾਬਕਾ ਸੀਐਮਓ, ਰਮੇਸ਼ ਕਾਲਾ ਮੀਤ ਪ੍ਰਧਾਨ ਪੰਜਾਬ ਬਹੁਜਨ ਮੁਕਤੀ ਪਾਰਟੀ, ਸੰਜੇ ਮੰਡਲ ਮੀਤ ਪ੍ਰਧਾਨ ਸਮਾਜਵਾਦੀ ਪਾਰਟੀ ਜਲੰਧਰ, ਐਡਵੋਕੇਟ ਰਾਹੁਲ ਯਾਦਵ ਪ੍ਰਧਾਨ ਕਾਨੂੰਨੀ ਸੈੱਲ ਸਮਾਜਵਾਦੀ ਪਾਰਟੀ ਪੰਜਾਬ, ਗੌਰਵ ਯਾਦਵ ਹਲਕਾ ਜਲੰਧਰ (ਛਾਉਣੀ) ਸਮਾਜਵਾਦੀ ਪਾਰਟੀ ਦੇ ਇੰਚਾਰਜ, ਸੰਜੇ ਕੁਮਾਰ ਹਲਕਾ ਇੰਚਾਰਜ ਜਲੰਧਰ (ਉੱਤਰ) ਸਮਾਜਵਾਦੀ ਪਾਰਟੀ, ਸਤਨਾਮ ਸਿੰਘ ਢਿੱਲੋਂ ਹਲਕਾ ਇੰਚਾਰਜ ਜਲੰਧਰ (ਕੇਂਦਰ) ਸਮਾਜਵਾਦੀ ਪਾਰਟੀ, ਪ੍ਰਭਾਕਰ ਬਲਾਕ ਪ੍ਰਧਾਨ ਜਲੰਧਰ (ਪੱਛਮੀ) ਸਮਾਜਵਾਦੀ ਪਾਰਟੀ, ਰਾਹੁਲ ਗੁਪਤਾ ਬਲਾਕ ਪ੍ਰਧਾਨ ਜਲੰਧਰ (ਪੱਛਮੀ) ਸਮਾਜਵਾਦੀ ਪਾਰਟੀ, ਸ਼ੰਕੀ ਯਾਦਵ ਬਲਾਕ ਪ੍ਰਧਾਨ ਜਲੰਧਰ (ਉੱਤਰੀ) ਸਮਾਜਵਾਦੀ ਪਾਰਟੀ, ਅਜੈ ਯਾਦਵ ਬਲਾਕ ਪ੍ਰਧਾਨ ਜਲੰਧਰ (ਕੇਂਦਰ) ਸਮਾਜਵਾਦੀ ਪਾਰਟੀ ਅਤੇ ਸ਼ਿਵਮ ਯਾਦਵ ਯੂਥ ਪ੍ਰਧਾਨ ਪੰਜਾਬ ਸਮਾਜਵਾਦੀ ਪਾਰਟੀ ਨੇ 'ਆਪ ਵਿੱਚ ਸ਼ਾਮਲ ਹੋਕੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦਾ ਤਹੱਈਆ ਕਰਦਿਆਂ ਜਲੰਧਰ ਜ਼ਿਮਨੀ ਚੋਣ ਲਈ 'ਆਪ' ਦੇ ਉਮੀਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਵੀ ਆਗਾਮੀ ਚੋਣਾਂ ਦੌਰਾਨ ਵੱਡੇ ਫਰਕ ਨਾਲ ਜੇਤੂ ਬਣਾਉਣ ਦਾ ਵਾਅਦਾ ਕੀਤਾ