ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ 'ਆਪ' ਨੂੰ ਮਿਲ ਰਿਹਾ ਵੱਡੇ ਪੱਧਰ 'ਤੇ ਸਮਰਥਨ
-'ਆਪ' ਦੀਆਂ ਨੀਤੀਆਂ ਨੂੰ ਲੈਕੇ ਹਲਕੇ ਦੇ ਲੋਕ 'ਆਪ' ਉਮੀਦਵਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਪੱਬਾਂ ਭਾਰ
- ਵੱਡੀ ਗਿਣਤੀ ਵਿੱਚ ਭਾਜਪਾ ਦੇ ਯੁਵਾ ਮੋਰਚਾ ਸਮੇਤ ਹੋਰ ਲੋਕਾਂ ਨੇ ਫੜ੍ਹਿਆ ਆਪ ਦਾ ਝਾੜੂ, 'ਆਪ' ਉਮੀਦਵਾਰ ਰਿੰਕੂ ਨੂੰ ਜਿਤਾਉਣ ਦਾ ਕੀਤਾ ਦਾਅਵਾ
- 'ਆਪ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਲ ਕੀਤਾ, ਸਵਾਗਤ
ਜਲੰਧਰ, 7 ਮਈ 2023 : ਆਮ ਆਦਮੀ ਪਾਰਟੀ ਦੀਆਂ ਨੀਤੀਆਂ 'ਤੇ ਮਾਨ ਦੇ ਕੰਮਾਂ ਨੂੰ ਲੈਕੇ ਜਲੰਧਰ ਜ਼ਿਮਨੀ ਚੋਣ ਲਈ ਹਲਕੇ ਦੇ ਲੋਕਾਂ ਵਿੱਚ ਖਾਸਾ ਉਤਸ਼ਾਹ ਹੈ, ਵੱਡੀ ਗਿਣਤੀ ਵਿੱਚ ਹਲਕੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਆਦਰਸ਼ ਨਗਰ ਜਲੰਧਰ ਵਿਖੇ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਦੇ ਮੰਡਲ 7 ਯੁਵਾ ਮੋਰਚਾ ਦੇ ਨੌਜਵਾਨ ਅਹੁਦੇਦਾਰ 'ਤੇ ਵੱਡੀ ਗਿਣਤੀ ਵਿੱਚ ਮੋਰਚੇ ਦੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
'ਆਪ' ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕਰਨ ਵਰਮਾ ਪ੍ਰੇਜੀਡੈਂਟ 'ਤੇ ਚੇਅਰਮੈਨ ਕਰਮਾ ਵੈਲਫੇਅਰ ਸੁਸਾਇਟੀ, ਹੇਮੰਤ ਮਾਰਵਾਹਾ ਭਾਜਪਾ ਆਗੂ, ਸਾਹਿਲ ਗੋਇਲ ਸਕੱਤਰ ਨੋਜਵਾਨ ਸਭਾ, ਹੀਤੇਸ਼ ਅਗਰਵਾਲ ਭਾਜਪਾ ਯੂਥ ਲੀਡਰ, ਸਾਹਿਲ ਜੈਨ ਮੈਂਬਰ ਕਰਮਾ ਵੈਲਫੇਅਰ ਸੁਸਾਇਟੀ, ਰਾਹੁਲ ਸਲਗੋਤਰਾ ਮੈਂਬਰ ਅਦਰਸ਼ ਨਗਰ ਸੁਸਾਇਟੀ, ਵਿਕੀ, ਨਰੇਸ਼, ਪਾਰਸ ਸਮਾਜ ਸੇਵਕ, ਹਰਸ਼ ਵਰਮਾ ਕਰਮਾ ਵੈਲਫੇਅਰ ਸੁਸਾਇਟੀ, ਸੰਜੇ ਕੁਮਾਰ ਯੂਵਾ ਨੇਤਾ ਭਾਜਪਾ, ਅਭੀ ਕਪੂਰ ਭਾਪਜਾ ਦਾ ਸੀਨੀਅਰ ਆਗੂ, ਭਰਤ ਰਾਜਪੂਤ, ਅਤੁਲ ਮੱਟਾ ਯੂਥ ਲੀਡਰ, ਮੋਹਿਤ ਬਤਰਾ ਪ੍ਰੇ਼ਜੀਡੈਂਟ ਨਿਉ ਵਿਜੈ ਨਗਰ ਯੂਥ ਸੁਸਾਇਟੀ ਜਗਰਾਉ ਕਮੇਟੀ 'ਤੇ ਹੋਰ ਕਈ ਨੋਜਵਾਨ ਹਾਜ਼ਰ ਸਨ।
ਇਸਦੇ ਨਾਲ ਹੀ ਇੱਕ ਹੋਰ ਪ੍ਰੋਗਰਾਮ ਦੌਰਾਨ ਜਲੰਧਰ ਵਿਖੇ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਗੁਵਾਈ ਹੇਠ ਵੱਡੀ ਗਿਣਤੀ ਵਿਚ 200 ਤੋ ਵੱਧ ਨੌਜਵਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਵਿਧਾਇਕ ਅਜੀਤਪਾਲ ਕੋਹਲੀ, ਡਾ. ਸਨੀ ਸਿੰਘ ਆਹਲੂਵਾਲੀਆ ਚੇਅਰਮੈਨ, ਸੁਭਾਸ਼ ਪ੍ਰਭਾਕਰ, ਹਰਭਜਨ ਸਿੰਘ ਅਤੇਸਰਦਾਰ ਬਰਸਟ ਵਲੋ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਰਾਜੇਸ਼ ਅਗਨੀਹੋਤਰੀ ਭੋਲਾ ਯੂਥ ਲੀਡਰ ਦੀ ਮਿਹਨਤ ਸਦਕਾ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮੋਨੂੰ ਗੱਖਲ, ਤਰਸੇਮ ਥਾਪਾ, ਵਾਸੁ ਥਾਪਾ, ਗੌਰਵ ਪ੍ਰਤਾਪ, ਅੰਕੁਸ਼ ਮਿਨਿਆ, ਮੋਹਿਤ ਪਦਮ, ਰੋਹਿਤ ਪਦਮ, ਚੰਦ ਪਦਮ, ਗੋਲੂ ਧਾਲੀਵਾਲ, ਲਵ ਧਾਲੀਵਾਲ, ਰੋਹਿਤ, ਕੁਵਰ,ਰਮਨ,ਨੰਨੀ, ਗੋਪੀ ਖਾਲਸਾ,ਅਨਿਰੁਧ ਪੋਕੀ, ਅਰੁਣ ਖੇੜਾ,ਨਿਰਮਲ, ਵਾਸੁ ਲੂਥਰਾ, ਰੋਹਿਤ ਸੂਰਜ, ਬੱਬੂ, ਪੁਚੀ, ਕਲੀ, ਅਰੁਣ, ਪ੍ਰਿੰਸ,ਅਖਿਲ, ਰੌਬਿਨ, ਪਾਲੀ, ਵਿਕੀ ਗਿੱਲ 'ਤੇ ਹੋਰ ਕਈ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ।
'ਆਪ' ਪੰਜਾਬ ਦੇ ਜਨਰਲ ਸਕਾਕੱਤਰ ਹਰਚੰਦ ਸਿੰਘ ਬਰਸਟ ਨੇ ਉਨ੍ਹਾਂ ਸਾਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਸਵਾਗਤ ਕੀਤਾ। ਸਰਦਾਰ ਬਰਸਟ ਨੇ ਕਿਹਾ ਕਿ ਉਨ੍ਹਾਂ ਵਰਗੇ ਹੋਰ ਉੱਘੇ ਲੀਡਰਾਂ 'ਤੇ ਆਮ ਲੋਕਾਂ ਦਾ ਪਾਰਟੀ ਵਿੱਚ ਦਿਲ ਖੋਲ ਕੇ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ 'ਤੇ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨੀਤੀਆ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ 'ਤੇ ਹੋਰ ਨਵੇਂ ਆਉਣ ਵਾਲੇ ਲੋਕਾਂ ਨੂੰ ਆਪਣੇ ਦਿਲਾਂ ਵਿੱਚ 'ਤੇ ਪਾਰਟੀ ਵਿਚ ਜਗ੍ਹਾ ਦਿੱਤੀ ਜਾਵੇਗੀ 'ਤੇ ਹਰ ਵਰਗ ਤੇ ਲੋਕਾਂ ਨੂੰ ਨਾਲ ਲੈਕੇ ਚਲਣਗੇ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਦਾਅਵਾ ਕੀਤਾ।