ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕੀਤੀ ਪਦਯਾਤਰਾ
....ਪਦਯਾਤਰਾ ਦੌਰਾਨ ਥਾਂ ਥਾਂ 'ਤੇ ਲੋਕਾਂ ਨੇ ਦਿੱਤਾ ਭਰਪੂਰ ਸਮਰਥਨ, ਫੁੱਲਾਂ ਦੇ ਹਾਰ ਪਾ ਕੇ ਕੀਤਾ ਸਵਾਗਤ
....'ਆਪ' ਸਰਕਾਰ ਦੀਆਂ ਨੀਤੀਆਂ ਕਾਰਨ ਜਲੰਧਰ ਜ਼ਿਮਨੀ ਚੋਣ ਵਿੱਚ 'ਆਪ' ਉਮੀਦਵਾਰ ਦੀ ਜਿੱਤ ਤੈਅ: ਲਾਲਜੀਤ ਭੁੱਲਰ
ਜਲੰਧਰ, 23 ਅਪਰੈਲ 2023 - ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਅੱਜ ਜਲੰਧਰ ਦੇ ਵਾਰਡ ਨੰਬਰ 53,54,60 ਅਤੇ 80 ਵਿੱਚ ਪਦਯਾਤਰਾ ਕੀਤੀ। ਇਸ ਪਦਯਾਤਰਾ ਦੌਰਾਨ ਉਨ੍ਹਾਂ ਨਾਲ ਮੰਤਰੀ ਲਾਲਜੀਤ ਸਿੰਘ ਭੁੱਲਰ, ਹਲਕਾ ਜਲੰਧਰ ਉੱਤਰੀ ਇੰਚਾਰਜ ਦਿਨੇਸ਼ ਢੱਲ, ਵਿਧਾਇਕ ਰਜਨੀਸ਼ ਕੁਮਾਰ ਦਹੀਆ, ਹਰਮਿੰਦਰ ਸਿੰਘ ਸੰਧੂ (ਭੂਮੀ ਵਿਕਾਸ ਚੇਅਰਮੈਨ), ਅਮਿਤ ਢੱਲ, ਬੌਬੀ ਢੱਲ, ਰੋਹਿਤ ਢੱਲ ਅਤੇ ਰਣਜੀਤ ਸਿੰਘ ਅਤੇ ਵਾਰਡਾਂ ਦੇ ਬਲਾਕ ਇੰਚਾਰਜ ਗੁਰਸੇਵਕ ਸਿੰਘ ਔਲਖ, ਸੁਖਰਾਜ ਗੋਰਾ ਅਤੇ ਹਰਮਿੰਦਰ ਸੰਧੂ ਵੀ ਸ਼ਾਮਲ ਸਨ।
'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਇਹ ਪਦਯਾਤਰਾ ਵਾਰਡ ਨੰਬਰ 55 ਅਧੀਨ ਪੈਂਦੇ ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋਕੇ ਅੱਡਾ ਹੋਸ਼ਿਆਰਪੁਰ, ਦੋਆਬਾ ਚੌਂਕ ਦੇ ਇਲਾਕਿਆਂ ਤੋਂ ਹੁੰਦੀ ਹੋਈ ਮਕਸੂਦਾਂ ਚੌਂਕ 'ਤੇ ਜਾਕੇ ਸਮਾਪਤ ਹੋਈ। ਇਸ ਪਦਯਾਤਰਾ ਦੌਰਾਨ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵਲੋਂ ਲੋਕਾਂ ਨਾਲ ਕੀਤੀ ਗਈ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲਿਆ ਅਤੇ ਲੋਕਾਂ ਨੇ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਦਾਵਾ ਕੀਤਾ। ਪਦਯਾਤਰਾ ਦੌਰਾਨ ਇਲਾਕੇ ਦੀਆਂ ਵੱਖ ਵੱਖ ਜਿਥੇਬੰਦੀਆਂ ਨੇ ਵੀ ਆਪਣੇ ਪੱਧਰ 'ਤੇ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਸਵਾਗਤ ਕੀਤਾ ਅਤੇ 'ਆਪ' ਸਰਕਾਰ ਵਲੋਂ ਸੂਬੇ ਵਿੱਚ ਆਮ ਲੋਕਾਂ ਲਈ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਦੇ ਸਲਾਘਾਂ ਕੀਤੀ।
ਪਦਯਾਤਰਾ ਦੌਰਾਨ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਲੋਕਾਂ ਨਾਲ ਕੀਤੀ ਗਲਬਾਤ ਦੌਰਾਨ ਉਨ੍ਹਾਂ ਵਲੋਂ ਦਿੱਤੇ ਜਾ ਰਹੇ ਸਮਰਥਨ ਦਾ ਧੰਨਵਾਦ ਕੀਤਾ। ਉਨ੍ਹਾਂ ਸੂਬੇ ਵਿੱਚ 'ਆਪ' ਸਰਕਾਰ ਬਣਨ ਤੋਂ ਬਾਅਦ ਆਈ ਕ੍ਰਾਂਤੀ ਨੂੰ ਲੈਕੇ ਕਿਹਾ ਕਿ 'ਆਪ' ਸਰਕਾਰ ਦੀਆਂ ਸਪਸ਼ਟ ਅਤੇ ਇਮਾਨਦਾਰ ਨੀਤੀਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਖਿਆ ਜਾਵੇਗਾ। ਪਦਯਾਤਰਾ ਦੌਰਾਨ ਸ਼ਾਮਲ 'ਆਪ' ਆਗੂਆਂ ਨੇ ਵੀ ਲੋਕਾਂ ਨਾਲ ਮੁਲਾਕਾਤ ਕੀਤਾ ਅਤੇ ਉਨ੍ਹਾਂ ਵਲੋਂ ਦਿੱਤੇ ਜਾ ਰਹੇ ਸਮਰਥਨ ਨੂੰ ਲੈਕੇ ਧੰਨਵਾਦ ਕੀਤਾ। ਪਦਯਾਤਰਾ ਵਿੱਚ ਸ਼ਾਮਲ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕਰਨੀਆਂ ਤੋਂ ਪ੍ਰਭਾਵਿਤ ਹੋਕੇ ਇਸ ਬਾਰ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਜ਼ਿਮਨੀ ਚੋਣ ਵਿੱਚ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਦਾ ਕੀਤਾ ਕਿ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਇਸ ਚੋਣ ਵਿੱਚ ਇਕਤਰਫ਼ਾ ਜਿੱਤ ਹਾਸਲ ਕਰਨਗੇ।