ਅਸ਼ੋਕ ਵਰਮਾ
ਬਠਿੰਡਾ, 12 ਮਈ 2020 - ਪੀ ਡਬਲ ਯੂ ਫੀਲਡ ਤੇ ਵਰਕਸ਼ਾਪ ਵਰਕਜ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਪੰਜਾਬ ਵ/ਸ ਤੇ ਸੀਵਰੇਜ ਮੰਡਲ 2 ਬਠਿੰਡਾ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਰਮਚਾਰੀਆਂ ਨੇ ਸਮਾਜਿਕ ਦੂਰੀ ਦਾ ਖਾਸ਼ ਖਿਆਲ ਰੱਖਿਆ । ਜੱਥੇਬੰਦੀ ਦੇ ਆਗੂਆਂ ਕੁਲਵਿੰਦਰ ਸਿੱਧੂ, ਰਾਜ ਕੁਮਾਰ ਗਰੋਵਰ , ਸੁਖਚੈਨ ਸਿੰਘ ਸੂਬਾਈ ਆਗੂ, ਦਰਸ਼ਨ ਰਾਮ ਨੇ ਦੱਸਿਆ ਕਿ ਮੰਡੀਆਂ ਦੇ ਕਰਮਚਾਰੀਆਂ ਨੂੰ ਦੇਰੀ ਨਾਲ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਕੋਟਫੱਤਾ ਮੰਡੀ ਦੇ ਕਰਮਚਾਰੀਆਂ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ॥ ਉਨਾਂ ਆਖਿਆ ਕਿ ਇਸ ਦੇ ਸਬੰਧ ਵਿੱਚ ਜੱਥੇਬੰਦੀ ਦਾ ਵਫਦ ਕਾਰਜਕਾਰੀ ਇੰਜੀਨੀਅਰ ਨੂੰ ਵੀ ਮਿਲ ਚੁੱਕਿਆ ਹੈ ਪਰ ਉਨਾਂ ਵੱਲੋਂ ਕੋਈ ਹੱਲ ਨਾ ਕਰਨ ਦੇ ਰੋਸ ਵਜੋਂ ਅੱਜ ਉਨਾਂ ਨੂੰ ਰੋਸ਼ ਪ੍ਰਦਰਸ਼ਨ ਕਰਨਾ ਪਿਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਤਨਖਾਹਾਂ ਦਾ ਚੈਕ ਕੱਟ ਦਿੱਤਾ। ਆਗੂਆਂ ਨੇ ਕਿਹਾ ਕਿ ਇਹ ਏਕੇ ਦੀ ਜਿੱਤ ਦਾ ਹੀ ਨਤੀਜਾ ਹੈ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਤਨਖਾਹਾਂ ’ਚ ਦੇਰੀ ਕੀਤੀ ਗਈ ਤਾਂ ਕਰਮਚਾਰੀ ਸੰਘਰਸ ਕਰਨ ਲਈ ਮਜਬੂਰ ਹੋਣਗੇ।