← ਪਿਛੇ ਪਰਤੋ
ਐਸ ਏ ਐਸ ਨਗਰ, 28 ਅਪ੍ਰੈਲ 2020: ਜਵਾਹਰਪੁਰ ਤੋਂ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਜ਼ਿਲ੍ਹੇ ਦੇ ਤਿੰਨ ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਸਫਲਤਾਪੂਰਵਕ ਹਰਾ ਦਿੱਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐੱਸ. ਸ੍ਰੀ ਗਰੀਸ਼ ਦਿਆਲਨ ਨੇ ਦਿੱਤੀ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਾਜੇਟਿਵ ਮਾਮਲਿਆਂ ਵਿੱਚ 47 ਸਾਲਾ ਅਤੇ 60 ਸਾਲਾ ਵਿਅਕਤੀ ਸ਼ਾਮਲ ਹਨ ਜੋ ਪਹਿਲਾਂ ਤੋਂ ਹੀ ਕੋਵੀਡ ਪਾਜ਼ੇਟਿਵ ਮਰੀਜ਼ ਦੇ ਨਜ਼ਦੀਕੀ ਸੰਪਰਕ ਹਨ। ਇਸੇ ਦੌਰਾਨ, ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 3 ਹੋਰ ਮਰੀਜ਼ ਠੀਕ ਹੋ ਗਏ ਅਤੇ ਉਹਨਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਕੋਰੋਨਾ ਨੂੰ ਹਰਾਉਣ ਵਾਲਿਆਂ ਵਿਚ ਦੋ ਪੁਰਸ਼ ਅਤੇ ਇੱਕ ਮਹਿਲਾ ਸ਼ਾਮਲ ਹੈ। ਛੁੱਟੀ ਕੀਤੇ ਗਏ ਪੁਰਸ਼ਾਂ ਵਿਚੋਂ ਇਕ ਮਾਮਲਾ ਪਿੰਡ ਜਵਾਹਰਪੁਰ ਦਾ ਪਹਿਲਾ ਮਾਮਲਾ ਸੀ ਅਤੇ ਦੂਜਾ ਵਿਅਕਤੀ ਮੁਹਾਲੀ ਦੇ ਸੈਕਟਰ-68 ਦਾ ਵਸਨੀਕ ਹੈ ਜਦਕਿ ਤੀਜਾ ਮਾਮਲਾ ਪਿੰਡ ਜਵਾਹਰਪੁਰ ਦੀ ਇਕ ਮਹਿਲਾ ਹੈ। 28 ਅਪ੍ਰੈਲ ਤੱਕ, ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਕੋਵਿਡ-19 ਦੇ 65 ਪਾਜੇਟਿਵ ਮਾਮਲੇ ਹਨ ਅਤੇ ਠੀਕ ਹੋਏ ਮਾਮਲਿਆਂ ਦੀ ਗਿਣਤੀ 30 ਹੋ ਗਈ ਹੈ। ਕੁੱਲ 1292 ਨਮੂਨੇ ਲਏ ਗਏ ਹਨ ਅਤੇ ਇਨ੍ਹਾਂ ਵਿਚੋਂ 1220 ਨੈਗਟਿਵ ਪਾਏ ਗਏ ਹਨ ਜਦੋਂ ਕਿ 8 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ। ਕੰਪਟੇਨਮੈਂਟ ਜ਼ੋਨ ਵਿਚ ਵਿਆਪਕ ਨਮੂਨੇ ਲਏ ਜਾ ਰਹੇ ਹਨ ਜਿਸ ਵਿਚ ਸਕ੍ਰੀਨਿੰਗ ਜਾਂ ਰੈਪਿਡ ਟੈਸਟ ਨਹੀਂ ਬਲਕਿ ਪੀਸੀਆਰ ਟੈਸਟਿੰਗ ਸ਼ਾਮਲ ਹੈ।
Total Responses : 267