7 ਸਾਲਾ ਮਾਸੂਮ ਦੇ ਕਤਲ ਦੀ ਦੋਸ਼ੀ ਗ੍ਰਿਫ਼ਤਾਰ
ਐਸ.ਏ.ਐਸ. ਨਗਰ, 13 ਜੁਲਾਈ 2020: ਜਿਲ੍ਹਾ ਪੁਲੀਸ ਦਿਹਾਤੀ ਵੱਲੋ ਸੱਤ ਸਾਲਾ ਮਾਸੂਮ ਦੇ ਅੰਨ੍ਹੇ ਕਤਲ ਕੇਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਹੱਲ ਕੀਤਾ ਗਿਆ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ. ਪੀ ਰੂਰਲ ਰਵਜੋਤ ਗਰੇਵਾਲ ਆਈ ਪੀ ਐੱਸ ਨੇ ਦੱਸਿਆ ਕਿ ਐਸ.ਐਸ.ਪੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਦੀ ਟੀਮ ਜਿਸ ਵਿਚ ਡੀ.ਐਸ.ਪੀ ਸਬ ਡਵੀਜ਼ਨ ਖਰੜ-1 ਸ੍ਰੀ ਪਾਲ ਸਿੰਘ ਪੀ.ਪੀ.ਐਸ. ਅਤੇ ਮੁੱਖ ਅਫਸਰ ਥਾਣਾ ਘੜੂਆਂ ਕੈਲਾਸ਼ ਬਹਾਦੁਰ ਸ਼ਾਮਲ ਸਨ ਵਲੋਂ ਤਰੁੰਤ ਕਾਰਵਾਈ ਕਰਦੇ ਹੋਏ ਖੂਫੀਆ ਤੌਰ ਪਰ ਪੜਤਾਲ ਕੀਤੀ ਗਈ ਅਤੇ ਇਸ ਅੰਨੇ ਕਤਲ ਕੇਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਟ੍ਰੇਸ ਆਉਟ ਕੀਤਾ ਗਿਆ ਅਤੇ ਦੋਸਣ ਅਮਨਦੀਪ ਕੋਰ ਉਰਫ ਸਿਵਾਨੀ ਪਤਨੀ ਹਰਪ੍ਰੀਤ ਸਿੰਘ ਉਰਫ ਤੋਤਾ ਉਮਰ 20 ਸਾਲ ਵਾਸੀ ਪਿੰਡ ਸਕਰੂਲਾਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ । ਜਿਸਨੇ ਪਿੰਡ ਸਕਰੂਲਾਪੁਰ ਦੇ ਸਰਪੰਚ ਮਨਮਿੰਦਰ ਸਿੰਘ ਕੋਲ ਵੀ ਆਪਣਾ ਜੁਰਮ ਕਬੂਲ ਕੀਤਾ ਹੈ । ਜਿਸ ਕੋਲੋ ਪੁਛ ਜਾਰੀ ਹੈ । ਜਿਸਨੂੰ ਕੱਲ ਮਿਤੀ 14 07 2029 ਨੂੰ ਮਾਨਯੋਗ ਅਦਾਲਤ ਵਿੱਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਤਫਤੀਸ ਕੀਤੀ ਜਾਵੇਗੀ ।
ਕੇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਿਤੀ 10, 07 , 2020 ਨੂੰ ਗੁਰਮੇਲ ਸਿੰਘ ਪੁੱਤਰ ਕੋਰ ਸਿੰਘ ਵਾਸੀ ਪਿੰਡ ਸਕਰੂਲਾਪੁਰ ਥਾਣਾ ਘੜੂਆ ਜਿਲ੍ਹਾ ਐਸ.ਏ.ਐਸ ਨਗਰ ਨੇ ਪੁਲਿਸ ਪਾਸ ਆਪਣਾ ਬਿਆਨ ਤਹਿਰੀਰ ਕਰਵਾਇਆ ਸੀ ਕਿ ਮਿਤੀ 09, 07, 2020 ਨੂੰ ਵਕਤ ਕਰੀਬ ਬਾਅਦ ਦੁਪਹਿਰ 3 ਵਜੇ ਮੇਰਾ ਲੜਕਾ ਹਰਪ੍ਰੀਤ ਸਿੰਘ ਉਰਫ ਹੈਪੀ ਉਮਰ 7 ਸਾਲ ਜੋ ਕਿ ਪਿੰਡ ਦੇ ਬਚਿਆ ਨਾਲ ਖੇਡਣ ਗਿਆ ਸੀ । ਜੋ ਉਸਤੋ ਬਾਅਦ ਘਰ ਨਹੀਂ ਆਇਆ । ਫਿਰ ਜਦੋ ਅਸੀ ਪਿੰਡ
ਵਾਸੀਆ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ ਤਾ ਵਕਤ ਕਰੀਬ ਰਾਤ 9 ਵਜੇ ਸਾਡੇ ਘਰ ਦੇ ਨਾਲ ਦੁਕਾਨਾਂ ਦੀ ਬੈਕ ਸਾਈਡ ਪਰ ਮੇਰਾ ਲੜਕਾ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ । ਜਿਸਦੇ ਮੂੰਹ ਵਿੱਚੋਂ ਝੱਗ ਨਿਕਲੀ ਹੋਈ ਸੀ ਜਿਸਨੂੰ ਅਸੀ ਚੁੱਕ ਦੇ ਸਿਵਲ ਹਸਪਤਾਲ ਖਰੜ ਵਿੱਖੇ ਲੈ ਗਏ । ਜਿਥੇ ਡਾਕਟਰ ਸਾਹਿਬ ਨੇ ਮੇਰੇ ਲੜਕੇ ਨੂੰ ਬਰਾਊਟ ਡੈਡ ਦੱਸਿਆ । ਮੇਰੇ ਲੜਕੇ ਦੀ ਮੋਤ ਕੋਈ ਜਹਿਰੀਲੀ ਚੀਜ/ਜਹਿਰੀਲਾ ਸੱਪ ਨੇਵਲਾ ਵਗੈਰਾ ਲੜਨ ਕਾਰਨ ਅਚਾਨਕ ਵਾ ਕੁਦਰਤੀ ਹੋਈ ਹੈ। ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀ ਹੈ। ਜਿਸਤੇ ਡੀ ਡੀ ਆਰ ਨੰਬਰ 06 ਮਿਤੀ 10/07/2020 ਅ ਧ 174 ਸੀ ਆਰ ਪੀ ਸੀ ਰੋਜਨਾਮਚਾ ਥਾਣਾ ਘੜੂੰਆਂ ਕਾਰਵਾਈ ਅਮਲ ਵਿੱਚ ਲਿਆਦੀ ਗਈ ਸੀ । ਫਿਰ ਮਿਤੀ 12/07/2020 ਨੂੰ ਗੁਰਮੇਲ ਸਿੰਘ ਦੇ ਬਿਆਨ ਪਰ ਮੁੱਕਦਮਾ ਨੰਬਰ 108 ਮਿਤੀ 12/07/2020 ਅ/ਧ 302, 34 ਆਈ ਪੀ ਸੀ ਥਾਣਾ ਸਦਰ ਖਰੜ ਬਰਖਿਲਾਫ ਨਾ ਮਾਲੂਮ ਵਿਆਕਤੀ/ ਵਿਆਕਤੀਆ ਦੇ ਦਰਜ ਰਜਿਸਟਰ ਕੀਤਾ ਗਿਆ ।