ਪੜਾਅ-1 ਵਿੱਚ ਪੰਜਾਬ ਸਰਕਾਰ ਦੁਆਰਾ ਸੂਚੀਬੱਧ 153 ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ
ਲੋਕ ਸਿਰਫ ਕੋਵਾ ਐਪ dgrpg.punjab.gov.in ਤੋਂ ਮੁਲਾਕਾਤ ਦਾ ਸਮਾਂ ਲੈ ਕੇ ਪ੍ਰ੍ਰਾਪਤ ਕਰ ਸਕਦੇ ਹਨ ਸੇਵਾਵਾਂ
ਐਸ ਏ ਐਸ ਨਗਰ, 18 ਮਈ 2020: ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਜ਼ਿਲ੍ਹੇ ਵਿੱਚ 7 ਸੇਵਾ ਕੇਂਦਰਾਂ ਨੂੰ ਤੁਰੰਤ ਪ੍ਰਭਾਵ ਨਾਲ ਸੇਵਾਵਾਂ ਮੁੜ ਤੋਂ ਚਾਲੂ ਕਰਨ ਦੀ ਆਗਿਆ ਦਿੱਤੀ ਹੈ।
ਡੀ ਸੀ ਦਫਤਰ ਕੰਪਲੈਕਸ, ਪ੍ਰਾਇਮਰੀ ਹੈਲਥ ਸੈਂਟਰ ਫੇਜ਼ 3 ਬੀ 1, ਐਸਡੀਐਮ ਦਫਤਰ ਖਰੜ, ਸੰਨੀ ਐਨਕਲੇਵ, ਲਾਲੜੂ, ਸਪੋਰਟਸ ਕੰਪਲੈਕਸ ਲੋਹਗੜ ਅਤੇ ਮਾਜਰੀ ਵਿਚਲੇ ਸੇਵਾ ਕੇਂਦਰ ਸੇਵਾਵਾਂ ਮੁੜ ਸ਼ੁਰੂ ਕਰਨਗੇ। ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਨਾਂ ਮੁਲਾਕਾਤ ਤੋਂ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਲੋਕ ਸਿਰਫ ਕੋਵਾ ਐਪ dgrpg.punjab.giv.in ਤੋਂ ਮੁਲਾਕਾਤ ਦਾ ਸਮਾਂ ਲੈ ਕੇ ਹੀ ਸੇਵਾਵਾਂ ਪ੍ਰਾਪਤ ਕਰ ਸਕਣਗੇ।
ਸੇਵਾ ਕੇਂਦਰਾਂ ਦੁਆਰਾ ਪੜਾਅ - 1 ਵਿੱਚ ਪੰਜਾਬ ਸਰਕਾਰ ਦੁਆਰਾ ਸੂਚੀਬੱਧ 153 ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਟਾਈਪ -1 ਦੇ ਸੇਵਾ ਕੇਂਦਰ ਵਿਚ 5 ਓਪਰੇਟਰ ਹੋਣਗੇ, ਟਾਈਪ -2 ਵਿਚ 3 ਹੋਣਗੇ, ਜਦੋਂ ਕਿ ਟਾਈਪ- 3 ਸੇਵਾ ਕੇਂਦਰ ਵਿਚ 2 ਆਪਰੇਟਰ ਹੋਣਗੇ।
ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਹਰੇਕ ਸੇਵਾ ਕੇਂਦਰ ਵਿਖੇ ਇਕ ਪੁਲਿਸ ਕਰਮਚਾਰੀ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ।