← ਪਿਛੇ ਪਰਤੋ
ਦੋ ਹਫਤਿਆਂ ਵਿਚ ਸਿਰਫ ਇਕ ਐਲ.ਪੀ.ਜੀ. ਦੁਬਾਰਾ ਭਰਨ ਦੀ ਆਗਿਆ ਐਸ ਏ ਐਸ ਨਗਰ, 31 ਮਾਰਚ 2020: ਕੋਰੋਨਾਵਾਇਰਸ ਕਾਰਨ ਕਰਫਿਊ ਲਗਾਏ ਜਾਣ ਤੋਂ ਬਾਅਦ ਮੁਹਾਲੀ ਸ਼ਹਿਰ ਦੇ ਲੋਕਾਂ ਨੂੰ 23 ਮਾਰਚ ਤੋਂ 30 ਮਾਰਚ, 2020 ਤੱਕ 31 ਗੈਸ ਏਜੰਸੀਆਂ ਰਾਹੀਂ 87454 ਐਲ.ਪੀ.ਜੀ. ਗੈਸ ਸਿਲੰਡਰ ਸਪਲਾਈ ਕੀਤੇ ਗਏ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ। ਇਸ ਮਾਹੌਲ ‘ਚ ਐਲਪੀਜੀ ਦੀ ਭਾਰੀ ਮੰਗ ਦੇ ਚਲਦਿਆਂ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਲੋੜੀਂਦਾ ਸਟਾਕ ਉਪਲਬਧ ਹੋਣ ਕਰਕੇ ਐਲ.ਪੀ.ਜੀ. ਦੀ ਕੋਈ ਘਾਟ ਨਹੀਂ ਹੈ। ਉਹਨਾਂ ਜਨਤਾ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਗੈਸ ਏਜੰਸੀਆਂ ਨੂੰ ਐਲ.ਪੀ.ਜੀ. ਕੁਨੈਕਸ਼ਨ ਧਾਰਕ / ਖਪਤਕਾਰਾਂ ਨੂੰ ਦੋ ਹਫ਼ਤਿਆਂ ਤੋਂ ਪਹਿਲਾਂ ਦੁਬਾਰਾ ਗੈਸ ਸਿਲੰਡਰ ਭਰਨ ਦੀ ਦੂਜੀ ਬੁਕਿੰਗ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਕਮੀ ਹੋਣ ਨੂੰ ਰੋਕਣ ਲਈ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਕੋਈ ਵਿਅਕਤੀ ਲੋੜੀਂਦੀ ਸਪਲਾਈ ਤੋਂ ਵੱਧ ਭੰਡਾਰ ਕਰਦਾ ਪਾਇਆ ਗਿਆ ਤਾਂ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
Total Responses : 267