ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ 9 ਹੋਰ ਪਾਜੇਟਿਵ ਮਾਮਲੇ ਆਏ ਸਾਹਮਣੇ
ਐਸ ਏ ਐਸ ਨਗਰ, 29 ਅਪ੍ਰੈਲ 2020: ਸੂਬਾ ਸਰਕਾਰ ਨੇ ਸੂਬੇ ਵਿੱਚ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ / ਉਦਯੋਗ ਖੋਲ੍ਹਣ ਦੀ ਆਗਿਆ ਦੇ ਕੇ ਕਰਫਿਊ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ ਪਰ ਐਸ.ਏ.ਐੱਸ. ਨਗਰ ਹਾਟਸਪੌਟ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਸਬੰਧੀ ਫੈਸਲਾ ਕਰੇਗਾ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਕੋਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ 9 ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਹਨਾਂ ਮਾਮਲਿਆਂ ਵਿੱਚ ਨਾਂਦੇੜ ਤੋਂ ਵਾਪਸ ਆਏ 6 ਸ਼ਰਧਾਲੂ (5 ਮੁਹਾਲੀ / 1 ਅੰਬਾਲਾ) ਸ਼ਾਮਲ ਹਨ। ਇਹਨਾਂ ਵਿਚ 2 ਪੁਰਸ਼ ਅਤੇ ਚਾਰ ਮਹਿਲਾਵਾਂ ਹਨ। ਇਹਨਾਂ ਦੀ ਉਮਰ ਕ੍ਰਮਵਾਰ 50,55,43,45,45 ਅਤੇ 28 ਸਾਲ ਹੈ।
ਜਦਕਿ 3 ਪਾਜੇਟਿਵ ਮਾਮਲੇ ਪਿੰਡ ਜਵਾਹਰਪੁਰ ਤੋਂ ਸਾਹਮਣੇ ਆਏ ਹਨ।
ਇਨ੍ਹਾਂ ਮਾਮਲਿਆਂ ਨਾਲ, ਪਾਜੇਟਿਵ ਕੇਸਾਂ ਦੀ ਕੁੱਲ ਗਿਣਤੀ 73 ਤੱਕ ਪਹੁੰਚ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 41 ਹੈ ਜਦਕਿ 30 ਵਿਅਕਤੀ ਠੀਕ ਹੋ ਗਏ ਹਨ।