ਸੁਸਾਇਟੀ ਰੋਜਾਨਾ 12 ਖੂਨਦਾਨ ਕਰਨ ਵਾਲਿਆਂ ਦੀ ਟੀਮ ਨੂੰ ਭੇਜਦੀ ਹੈ ਪੀ.ਜੀ.ਆਈ.
ਐਸ ਏ ਐਸ ਨਗਰ, 23 ਅਪ੍ਰੈਲ 2020: ਮਾਨਵਤਾ ਦੀ ਖ਼ਾਤਰ ਇਕ ਨੇਕ ਕਾਰਜ ਕਰਦਿਆਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਐਸ.ਏ.ਐੱਸ. ਨਗਰ, ਰੋਜ਼ਾਨਾ 12 ਖੂਨਦਾਨੀਆਂ ਨੂੰ ਪੀਜੀਆਈ ਡਾਕਟਰਾਂ ਦੀ ਟੀਮ ਨਾਲ ਖੂਨਦਾਨ ਲਈ ਲਈ ਭੇਜ ਰਹੀ ਹੈ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ।
ਅੱਜ ਇਥੇ ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਕਮਲੇਸ਼ ਕੌਸ਼ਲ ਨੇ ਦੱਸਿਆ ਕਿ ਸੁਸਾਇਟੀ ਪੰਜਾਬੀ ਵਿਰਸਾ ਸਭਿਆਚਾਰ ਸੁਸਾਇਟੀ, ਮੁਹਾਲੀ ਦੇ ਸਹਿਯੋਗ ਨਾਲ ਇਹ ਪਹਿਲਕਦਮੀ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੂਨਦਾਨ ਕਰਨ ਦੀ ਪਹਿਲਕਦਮੀ ਤੋਂ ਇਲਾਵਾ, ਸੁਸਾਇਟੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਸੈਨੇਟਰੀ ਪੈਡ ਅਤੇ ਮਾਸਕਾਂ ਦੀ ਵੰਡ ਵੀ ਕਰ ਰਹੀ ਹੈ ਅਤੇ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰ ਰਹੀ ਹੈ ਜੋ ਕੋਰੋਨਾ ਵਾਇਰਸ ਦੇ ਸੰਕਟ ਦੇ ਮੱਦੇਨਜ਼ਰ ਮਹੱਤਵਪੂਰਨ ਮੰਨੀ ਜਾ ਰਹੀ ਹੈ