ਪ੍ਰਵਾਸੀ ਮਜ਼ਦੂਰਾਂ ਦੀ ਸਕ੍ਰੀਨਿੰਗ ਲਾਜ਼ਮੀ
ਐਸ ਏ ਐਸ ਨਗਰ, 25 ਅਪ੍ਰੈਲ 2020: ਕੋਵਿਡ-19 ਲਈ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਰਣਨੀਤੀ ਨਾਲ ਸਬੰਧਤ ਹਦਾਇਤਾਂ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ, ਸ੍ਰੀ ਗਿਰੀਸ਼ ਦਿਆਲਨ ਨੇ ਆਦੇਸ਼ ਦਿੱਤਾ ਕਿ 26 ਅਪ੍ਰੈਲ ਤੋਂ ਜ਼ਿਲ੍ਹੇ ਦੇ ਨਾਲ ਨਾਲ ਜ਼ਿਲ੍ਹੇ ਦੇ ਸਬ ਡਵੀਜ਼ਨ ਹਸਪਤਾਲਾਂ ਦੇ ਸਾਰੇ ਫਲੂ ਕਾਰਨਰਾਂ 'ਤੇ ਨਮੂਨਾ ਲੈਣਾ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਲੇ ਦਾ ਸਿਵਲ ਸਰਜਨ ਸੀ.ਐੱਚ.ਸੀ. / ਪੀ.ਐੱਚ.ਸੀਜ਼ ਦੀ ਪਛਾਣ ਕਰੇਗਾ ਜਿਸ ਨਾਲ ਇਨਫਲੂਐਨਜ਼ਾ ਲਾਈਕ ਇਲਨੈਸ (ਆਈ. ਐਲ. ਆਈ.) ਦੇ ਲੱਛਣਾਂ ਦੀ ਜਾਂਚ ਕੀਤੀ ਜਾਏਗੀ ਅਤੇ ਨਮੂਨਾ ਇਕੱਤਰ ਕਰਨ ਲਈ ਆਰ.ਟੀ-ਪੀਸੀਆਰ ਟੀਮਾਂ ਦੀ ਨਿਯੁਕਤੀ ਕੀਤੀ ਜਾਏਗੀ।
ਉਹਨਾਂ ਅੱਗੇ ਆਦੇਸ਼ ਦਿੱਤਾ ਕਿ ਰੈਪਿਡ ਰਿਸਪਾਂਸ ਟੀਮਾਂ ਆਈਐਲਆਈ ਦੇ ਮਾਮਲਿਆਂ ਲਈ ਨਿਗਰਾਨੀ ਕਰਨਗੀਆਂ ਅਤੇ ਹੌਟਸਪੌਟ, ਝੁੱਗੀਆਂ-ਝੌਂਪੜੀਆਂ ਅਤੇ ਇੱਟਾਂ ਦੇ ਭੱਠਿਆਂ ਤੋਂ ਆਰਟੀ-ਪੀਸੀਆਰ ਲਈ ਨਮੂਨੇ ਲੈਣਗੀਆਂ। ਨਮੂਨਾ ਇਕੱਤਰ ਕਰਨ ਲਈ ਪੋਰਟੇਬਲ ਕਲੋਸਡ ਚੈਂਬਰਸ (ਕੀਓਸਕਸ) ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਜਾਂਚ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਜੋ ਕਿ ਲੇਬਰ ਵਿਚ ਹੋਣ ਜਾਂ ਗਰੁੱਪ/ਕੰਨਟੇਨਮੈਂਟ ਵਿਚ ਰਹਿੰਦੀਆਂ ਹੋਣ ਜਾਂ ਵੱਡੇ ਪ੍ਰਵਾਸੀ ਇਕੱਠੇ ਵਿਚ ਜਾਂ ਅਗਲੇ 5 ਦਿਨਾਂ ਵਿਚ ਡਲੀਵਰੀ ਦੀ ਸੰਭਾਵਨਾ ਜਾਂ ਲੇਬਰ ਵਿਚ ਜਿਲ੍ਹੇ ਦੇ ਹਾਟਸਪਾਟ ਤੋਂ ਵਿਸਥਾਪਿਤ ਕੇਂਦਰਾਂ ਵਿਚ ਰਹਿ ਰਹੀਆਂ ਹਨ, ਦੀ ਜਾਂਚ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਭਾਵੇਂ ਉਹਨਾਂ ਵਿਚ ਲੱਛਣ ਨਾ ਹੋਣ। ਉਨ੍ਹਾਂ ਦੀ ਸਿਹਤ ਸਹੂਲਤਾਂ ਵਿਚ ਜਾਂਚ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਉਨ੍ਹਾਂ ਨੂੰ ਡਲੀਵਰੀ ਦੀ ਉਮੀਦ ਹੋਵੇ। ਇਸ ਤੋਂ ਇਲਾਵਾ, ਕਮਿਊਨਿਟੀ ਵਿਚ ਫੈਲਣ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਰੈਂਡਮ ਟੈਸਟਿੰਗ ਕੀਤੀ ਜਾਵੇਗੀ।
ਇਕੱਤਰ ਕੀਤੇ ਨਮੂਨੇ ਉਸੇ ਦਿਨ ਮਨੋਨੀਤ ਲੈਬਾਂ ਨੂੰ ਭੇਜੇ ਜਾਣਗੇ ਅਤੇ ਇਨ੍ਹਾਂ ਨਮੂਨਿਆਂ ਦੀ ਆਵਾਜਾਈ ਵਿਚ ਕਿਸੇ ਵੀ ਕੀਮਤ 'ਤੇ ਕੋਈ ਦੇਰੀ ਨਹੀਂ ਹੋਣੀ ਚਾਹੀਦੀ। ਜ਼ਿਲੇ ਦੇ ਸਾਰੇ ਪ੍ਰਾਈਵੇਟ ਹਸਪਤਾਲ ਜ਼ਿਲ੍ਹਾ ਐਪੀਡੈਮੋਲੋਜਿਸਟ ਨੂੰ ਇਸ ਬਾਰੇ ਜਾਣਕਾਰੀ ਦੇਣਗੇ।