ਪੰਜ ਪਿੰਡ ਜਵਾਹਰਪੁਰ ਤੋਂ, ਦੋ ਨਯਾਗਾਓਂ ਨਾਲ ਸਬੰਧਤ
ਐਸ ਏ ਐਸ ਨਗਰ, 4 ਮਈ 2020: ਜ਼ਿਲੇ ਵਿਚ ਕੋਰੋਨਾ ਵਾਇਰਸ ਪਾਜੇਟਿਵ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਧ ਰਹੀ ਹੈ। ਅੱਜ 7 ਮਰੀਜ਼ਾਂ ਨੂੰ ਦੋ ਵਾਰ ਨੈਗਟਿਵ ਟੈਸਟ ਕਰਵਾਉਣ ਤੋਂ ਬਾਅਦ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਛੁੱਟੀ ਕੀਤੇ ਗਏ ਇਨ੍ਹਾਂ ਮਰੀਜ਼ਾਂ ਵਿਚੋਂ 5 ਪਿੰਡ ਜਵਾਹਰਪੁਰ ਨਾਲ ਸਬੰਧਤ ਹਨ, ਜਦਕਿ 2 ਨਯਾਗਾਓਂ ਨਾਲ ਸਬੰਧਤ ਹਨ। ਛੁੱਟੀ ਵਾਲੇ ਮਰੀਜ਼ਾਂ ਵਿਚ ਤਿੰਨ ਮਹਿਲਾਵਾਂ ਅਤੇ ਚਾਰ ਪੁਰਸ਼ ਹਨ। ਪਿੰਡ ਜਵਾਹਰਪੁਰ ਨਾਲ ਸਬੰਧਤ ਮਰੀਜ਼ਾਂ ਦੀ ਉਮਰ 16, 64, 24, 32 ਅਤੇ 55 ਸਾਲ ਹੈ। ਜੋ ਨਯਾਗਾਓਂ ਨਾਲ ਸਬੰਧਤ ਹਨ, ਉਨ੍ਹਾਂ ਦੀ ਉਮਰ 60 ਅਤੇ 19 ਸਾਲ ਹੈ।
ਹੁਣ ਤਕ ਜ਼ਿਲੇ ਵਿਚ ਕੁੱਲ ਪਾਜੇਟਿਵ ਕੇਸ 95 ਹਨ, ਜਦੋਂ ਕਿ ਠੀਕ ਹੋਏ ਮਾਮਲਿਆਂ ਦੀ ਗਿਣਤੀ 43 ਹੈ ਅਤੇ ਐਕਟਿਵ ਮਾਮਲੇ 50 ਹਨ।