ਐਸ ਏ ਐਸ ਨਗਰ, 12 ਜੁਲਾਈ 2020: ਜਿਲ੍ਹੇ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 26 ਪਾਜੇਟਿਵ ਕੇਸ ਸਾਹਮਣੇ ਆਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚੋਂ ਸਾਹਮਣੇ ਆਏ 26 ਕੇਸਾਂ ਵਿਚੋਂ, 3 ਕੇਸ ਨਯਾਗਾਓਂ, 1 ਕੇਸ ਸ਼ਿਵਜੋਤ ਇਨਕਲੇਵ ਖਰੜ, 1 ਕੇਸ ਗਿਲਕੋ ਖਰੜ, 2 ਕੇਸ ਸ਼ਿਵਾਲਿਕ ਹੋਮਜ਼ ਖਰੜ, 1 ਕੇਸ ਸੰਨੀ ਇਨਕਲੇਵ ਖਰੜ, 3 ਕੇਸ ਢਕੋਲੀ, 3 ਕੇਸ ਸੰਨੀ ਇਨਕਲੇਵ ਜ਼ੀਰਕਪੁਰ, 2 ਕੇਸ ਸੋਹਾਣਾ, 1 ਕੇਸ ਸੈਕਟਰ-97, 1 ਕੇਸ ਡੇਰਾਬੱਸੀ, 2 ਕੇਸ ਝੰਜੇੜੀ, 4 ਕੇਸ ਵਾਰਡ ਨੰ. 15, ਕੁਰਾਲੀ ਅਤੇ 2 ਕੇਸ ਵਾਰਡ ਨੰ. 4 ਕੁਰਾਲੀ ਨਾਲ ਸਬੰਧਤ ਹਨ।
ਹੁਣ ਤਕ ਜ਼ਿਲੇ ਵਿਚ ਕੁੱਲ ਕੇਸਾਂ ਦੀ ਗਿਣਤੀ 392 ਹੋ ਗਈ ਹੈ ਜਿਨ੍ਹਾਂ ਵਿਚੋਂ ਐਕਟਿਵ ਕੇਸ 114 ਹਨ। ਕੁੱਲ 271 ਕੇਸ ਠੀਕ ਹੋ ਗਏ ਹਨ ਜਦੋਂ ਕਿ 7 ਮੌਤਾਂ ਹੋਈਆਂ ਹਨ।