ਐਸ.ਏ.ਐੱਸ. ਨਗਰ, 31 ਮਈ 2020: ਜ਼ਿਲ੍ਹੇ ਵਿੱਚ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ (ਪੀ.ਐੱਮ.ਜੀ.ਕੇ.ਵਾਈ) ਤੇਜ਼ੀ ਨਾਲ ਚੱਲ ਰਹੀ ਹੈ। ਅੱਜ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਧੀਨ 7000 ਲੋਕਾਂ ਨੂੰ ਮੁਫਤ 15 ਕਿੱਲੋ ਕਣਕ ਪ੍ਰਤੀ ਮੈਂਬਰ 3 ਮਹੀਨਿਆਂ ਲਈ ਅਤੇ 3 ਮਹੀਨੇ ਲਈ 3 ਕਿੱਲੋ ਦਾਲ ਦੀ ਪ੍ਰਤੀ ਪਰਿਵਾਰ (ਇਕਮੁਸ਼ਤ) ਵੰਡ ਕੀਤੀ ਗਈ ਜਿਸ ਨਾਲ ਰਾਸ਼ਨ ਵੰਡ ਦਾ ਅੰਕੜਾ 87000 ‘ਤੇ ਪਹੁੰਚ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਵੰਡ ਦੇ ਕੰਮ ਦੇ ਨਤੀਜੇ ਵਜੋਂ ਕੁਝ ਦਿਨਾਂ ਦੇ ਅੰਦਰ ਅੰਦਰ 100 ਫੀਸਦੀ ਲਾਭਪਾਤਰੀਆਂ ਨੂੰ ਕਵਰ ਕਰਨ ਦੀ ਸੰਭਾਵਨਾ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਇਸ ਯੋਜਨਾ ਦੇ ਦੋ ਹਿੱਸੇ ਹਨ- ਅੰਤੋਦਿਆ ਅੰਨਾ ਯੋਜਨਾ (ਏਏਏ) ਅਤੇ ਪ੍ਰਾਆਰਿਟੀ ਹਾਊਸਹੋਲਡ (ਪੀਐਚਐਚ)। ਏ.ਏ.ਈ. ਅਧੀਨ 2032 ਲਾਭਪਾਤਰੀਆਂ ਹਨ ਅਤੇ ਪੀ.ਐੱਚ.ਐੱਚ. ਅਧੀਨ 105564 ਹਨ।
ਅੱਜ ਡੇਰਾਬਸੀ ਬਲਾਕ ਵਿਚ ਪਿੰਡ ਭੁਖੜੀ ਲਾਲੜੂ, ਦਸ਼ਮੇਸ਼ ਨਗਰ ਖਰੜ, ਝੁੰਗੀਆਂ ਖਰੜ, ਗੋਸਲਾਂ, ਮਾਜਰੀ, ਸਿਆਲਬਾ, ਫਤਿਹਪੁਰ, ਬਲਾਕ ਖਰੜ ਵਿਚ ਮਾਣਕਪੁਰ ਅਤੇ ਖਹਿਰਾ ਅਤੇ ਬਲੌਂਗੀ, ਫੇਜ਼ - 11, 4, 6, ਪਿੰਡ ਮੁਹਾਲੀ, ਭਾਗੋਮਾਜਰਾ, ਮੁਹਾਲੀ ਬਲਾਕ ਵਿੱਚ ਢੇਲਪੁਰ ਅਤੇ ਝੰਜੇੜੀ ਵਿਖੇ ਰਾਸ਼ਨ ਦੀ ਵੰਡ ਕੀਤੀ ਗਈ।