ਐਸ ਏ ਐਸ ਨਗਰ, 14 ਜੂਨ 2020: ਜ਼ਿਲੇ ਵਿਚ ਅੱਜ ਕਰੋਨਾ ਵਾਇਰਸ ਦੇ 7 ਹੋਰ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ, ਇਸ ਤਰ੍ਹਾਂ ਕੇਸਾਂ ਦੀ ਕੁੱਲ ਗਿਣਤੀ 167 ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ ਸੱਤ ਮਾਮਲਿਆਂ ਵਿਚੋਂ 6 ਪੁਰਸ਼ ਅਤੇ ਇਕ ਮਹਿਲਾ ਹੈ। ਦੋ ਕੇਸ ਲਾਲੜੂ ਨਾਲ ਸਬੰਧਤ ਹਨ, ਇਕ ਮੁਬਾਰਕਪੁਰ ਤੋਂ ਹੈ (ਪਾਜੇਟਿਵ ਮਰੀਜ਼ ਦਾ ਸੰਪਰਕ), ਦੋ ਕੇਸ ਨਯਾਗਾਓਂ (ਇਕ ਕੇਸ ਪਾਜੇਟਿਵ ਮਰੀਜ਼ ਦਾ ਸੰਪਰਕ) ਅਤੇ ਦੋ ਕੇਸ ਡੇਰਾਬੱਸੀ (ਇਕ ਕੇਸ ਦਾ ਦਿੱਲੀ ਦੀ ਯਾਤਰਾ ਨਾਲ ਸੰਬੰਧਤ) ਤੋਂ ਹਨ।
ਹੁਣ ਤਕ, ਐਕਟਿਵ ਕੇਸਾਂ ਦੀ ਕੁੱਲ ਗਿਣਤੀ 47 ਹੈ। ਠੀਕ ਹੋਏ ਕੇਸਾਂ ਦੀ ਗਿਣਤੀ 117 ਹੈ ਜਦਕਿ ਤਿੰਨ ਦੀ ਮੌਤ ਹੋ ਚੁੱਕੀ ਹੈ।