ਰਜਨੀਸ਼ ਸਰੀਨ
ਨਵਾਂ ਸ਼ਹਿਰ, 17 ਅਪ੍ਰੈਲ 2020 - ਜੰਗਲਾਤ ਵਰਕਰਜ਼ ਯੂਨੀਅਨ ਨਵਾਂਸ਼ਹਿਰ ਰੇਂਜ਼ ਦੇ ਪ੍ਰਧਾਨ ਕਸ਼ਮੀਰ ਲਾਲ, ਸਕੱਤਰ ਜਰਨੈਲ ਸਿੰਘ, ਕੈਸ਼ੀਅਰ ਸ਼ਮਸ਼ੇਰ ਸਿੰਘ, ਸਲਾਹਕਾਰ ਕਸ਼ਮੀਰ ਸਿੰਘ, ਪ੍ਰੈੱਸ ਸਕੱਤਰ ਪਰਮਿੰਦਰ ਸੰਧੂ, ਮੀਤ ਪ੍ਰਧਾਨ ਸੱਤਪਾਲ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੌਰਾਨ ਡਿਊਟੀ ਕਰ ਰਹੇ ਜੰਗਲਾਤ ਕਾਮਿਆਂ ਨੂੰ ਸੈਨੇਟਾਈਜ਼ਰ, ਮਾਸਕ ਅਤੇ ਸਾਬਣ ਆਦਿ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਰਾਖੀ ਲਈ ਬੂਟੇ ਲਗਾਉਣ, ਜੰਗਲਾਂ ਦੀ ਸਾਂਭ ਸੰਭਾਲ ਕਰਕੇ ਧਰਤੀ ਨੂੰ ਹਰਾ ਭਰਾ ਬਣਾਉਣ ਦੀ ਡਿਊਟੀ ਕਰਦੇ ਵਰਕਰਾਂ ਵਿੱਚੋਂ ਜੇਕਰ ਕੋਈ ਕੋਰੋਨਾ ਵਾਇਰਸ ਨਾਲ ਪੀੜਤ ਹੁੰਦਾ ਹੈ ਜਾਂ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉਸ ਦੇ ਲਈ ਉਚਿੱਤ ਮੁਆਵਜ਼ਾ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਐਲਾਨ ਕਰੇ।
ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਨੇ ਸਕੱਤਰ ਪੰਜਾਬ ਸਰਕਾਰ ਦੇ ਹਵਾਲੇ ਨਾਲ ਜਾਰੀ ਕੀਤੇ ਪੱਤਰ ਵਿੱਚ ਜੰਗਲਾਤ ਵਰਕਰਾਂ ਨੇ ਬੂਟਿਆਂ ਦੀ ਸਾਂਭ ਸੰਭਾਲ, ਜੰਗਲਾਂ ਦੀ ਰਾਖੀ, ਜੰਗਲਾਂ ਚ ਅੱਗ ਲੱਗਣ ਤੋਂ ਬਚਾਅ ਲਈ ਕੰਮ ਕਰਨ ਲਈ ਡਿਊਟੀ ਲਗਾਈ ਗਈ ਹੈ ਅਤੇ ਜੰਗਲਾਤ ਵਰਕਰ ਇਮਾਨਦਾਰੀ ਨਾਲ ਇਹ ਡਿਊਟੀ ਨਿਭਾ ਰਹੇ ਹਨ। ਪਰ ਸਰਕਾਰ ਵੱਲੋਂ ਡਿਊਟੀ ਨਿਭਾਉਂਦਿਆਂ ਵਰਕਰਾਂ ਨਾਲ ਕੋਈ ਦੁਰਘਟਨਾ ਵਾਪਰਨ ਤੇ ਉਚਿੱਤ ਮੁਆਵਜ਼ੇ ਦਾ ਕੋਈ ਐਲਾਨ ਨਹੀਂ ਕੀਤਾ ਗਿਆ।