← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ, 01 ਜੂਨ 2020 : ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਸਾਉਣੀ ਦੀ ਮੁੱਖ ਫਸਲ ਝੋਨੇ ਨੂੰ ਲਗਾਉਣ ਸਮੇਂ ਵੱਧ ਪਾਣੀ ਦੀ ਵਰਤੋਂ ਅਤੇ ਲੇਬਰ ਦੀ ਕਮੀ ਨੁੰ ਮੁੱਖ ਰਖਦੇ ਹੋਏ ਪਾਣੀ ਦੀ ਬਚਤ ਅਤੇ ਘੱਟ ਖਰਚ ਨੁੰ ਦੇਖਦੇ ਹੋਏ ਅੱਜ ਪਿੰਡ ਮਾਹਲਾ ਵਿਖੇ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਹੇਠ ਡਾ: ਅਵਤਾਰ ਸਿੰਘ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਅਤੇ ਡਾ: ਹਰਵਿੰਦਰ ਲਾਲ ਜ਼ਿਲ੍ਹਾ ਸਿਖਲਾਈ ਅਫਸਰ ਰੂਪਨਗਰ ਖੇਤੀਬਾੜੀ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਦੀ ਰਸਮੀ ਸ਼ੁਰੂਆਤ ਡੀ.ਐਸ.ਆਰ.ਮਸ਼ੀਨ ਰਾਹੀਂ ਕਿਸਾਨ ਸ਼੍ਰੀ ਅਮਰਿੰਦਰ ਸਿਘ ਦੇ ਖੇਤਾਂ ਵਿਚ ਕੀਤੀ ਗਈ। ਇਸ ਦੇ ਲਾਭ ਦੱਸਦੇ ਹੋਏ ਮੁੱਖ ਖੇਤੀਬਾੜੀ ਅਫਸਰ ਨੇ ਦਸਿਆ ਕਿ ਇਸ ਨਾਲ ਜਿਥੇ ਪਾਣੀ ਦੀ ਬਚਤ ਹੋਵੇਗੀ ਉਥੇ ਲੇਬਰ ਦੀ ਸਮਸਿਆ ਦਾ ਹੱਲ ਵੀ ਹੋ ਜਾਏਗਾ। ਕਿਊਕਿ ਕੋਵਿਡ-19 ਦੀ ਮਹਾਮਾਰੀ ਕਾਰਨ ਬਾਹਰ ਤੋਂ ਲੇਬਰ ਨਹੀ ਆ ਰਹੀ। ਇਸ ਮੌਕੇ ਐਸ.ਡੀ.ਐਮ. ਰੂਪਨਗਰ ਵੀ ਹਾਜਰ ਸਨ।ਇਸ ਮੌਕੇ ਖੇਤੀਬਾੜੀ ਅਫਸਰ ਸ਼੍ਰੀ ਰਕੇਸ਼ ਕੁਮਾਰ ਵਲੋਂ ਝੋਨੇ ਦੀ ਸਿਧੀ ਬਿਜਾਈ ਦੀ ਵਰਤੀ ਗਈ ਡਰਿਲ ਬਾਰੇ ਜਾਣਕਾਰੀ ਦਿਤੀ ਗਈ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਜਰ ਸਨ।
Total Responses : 267