ਪਟਿਆਲਾ 20 ਅਪ੍ਰੈਲ 2020: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਮੈਡੀਕਲ ਸੁਪਰਡੈਂਟ ਦੀ ਮੰਗ ਤੇ ਹਸਪਤਾਲ ਲੋੜੀਂਦੀਆਂ ਪੀ.ਪੀ.ਈ. ਕਿੱਟਾਂ,ਐਨ-95 ਮਾਸਕ ਅਤੇ ਟ੍ਰਿਪਲ ਲੇਅਰ ਸਰਜੀਕਲ ਮਾਸਕ ਆਪ ਜਾ ਕੇ ਮੈਡੀਕਲ ਸੁਪਰਡੈਂਟ ਨੂੰ ਦਿੱਤੇ।
ਇਹ ਦੱਸਣ ਯੋਗ ਹੈ ਕਿ ਜਦੋਂ ਦਾ ਕੋਰੋਨਾ ਵਾਇਰਸ ਮਹਾਂ ਮਾਰੀ ਨੇ ਪੰਜਾਬ ਵਿਚ ਦਸਤਕ ਦਿੱਤੀ ਹੈ ਉਸੇ ਦਿਨ ਤੋਂ ਟਰੱਸਟ ਵਲੋਂ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਸੀ।
ਸਭ ਤੋਂ ਪਹਿਲਾਂ ਉਨ੍ਹਾਂ ਵਲੋਂ 25000 ਦੇ ਕਰੀਬ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਮੁਹਈਆ ਕਰਵਾਇਆ ਗਿਆ ।
ਦੂਜੇ ਪੜਾਓ ਵਿੱਚ ਉਨ੍ਹਾਂ ਵਲੋਂ ਹਸਪਤਾਲਾਂ, ਫ਼ਰੰਟ ਲਾਈਨ ਤੇ ਕੰਮ ਕਰ ਰਹੇ ਪੁਲਿਸ ਮੁਲਾਜ਼ਮਾਂ ਆਦਿ ਨੂੰ ਪੀ ਪੀ ਈ ਕਿੱਟਾਂ ਦਿੱਤੀਆਂ ਤੇ ਦਿੱਤੀਆਂ ਜਾ ਰਹੀਆਂ ਹਨ।
ਸੋ ਟਰੱਸਟ ਵਲੋਂ 15 ਹਜ਼ਾਰ ਪੀ ਪੀ ਈ ਕਿੱਟਾਂ, 20 ਹਜ਼ਾਰ ਐੱਨ 95 ਮਾਸਕ, 3 ਲੱਖ ਥਰੀ ਲੇਅਰ ਮਾਸਕ ਵੱਖ ਵੱਖ ਦਿੱਤੇ ਜਾ ਰਹੇ ਹਨ । ਇਸ ਤੋਂ ਇਲਾਵਾ 20 ਵੈਂਟੀਲੇਟਰਜ਼ ਹਰ ਹਸਪਤਾਲ ਵਿੱਚ ਦਿੱਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 8 ਪਹਿਲਾਂ ਹੀ 4 ਵੱਖੋ ਵੱਖ ਹਸਪਤਾਲਾਂ ਵਿੱਚ ਲੱਗ ਚੁਕੇ ਹਨ।
ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ ਪਾਂਡਵ ਨੇ ਡਾ ਓਬਰਾਏ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 500 ਪੀ ਪੀ ਈ ਕਿੱਟਾਂ 500 N 95 ਮਾਸਕ ਅਤੇ 5 ਹਜ਼ਾਰ ਥਰੀ ਲੇਅਰ ਮਾਸਕ ਪ੍ਰਾਪਤ ਕਰ ਲਏ ਹਨ।ਉਨ੍ਹਾਂ ਭਰੋਸਾ ਦੁਆਇਆ ਕਿ ਇਸ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇਗੀ।ਸੋ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਸ ਸਮੇਂ ਸਮੁੱਚੇ ਪੰਜਾਬ ਵਿਚ ਪ੍ਰਸ਼ਾਸਨ ਦੀ ਮੰਗ ਅਨੁਸਾਰ ਵੱਡੀ ਗਿਣਤੀ ਸਰਜੀਕਲ ਕਿਟਾਂ ਦੇ ਰਿਹਾ ਹੈ
ਇੱਥੇ ਇਹ ਵੀ ਦੱਸਣਯੋਗ ਹੈ ਕਿ ਟਰੱਸਟ ਵੱਲੋਂ ਭੇਜਿਆ ਗਿਆ ਇਹ ਸਾਮਾਨ ਸਬੰਧਤ ਜ਼ਿਲਿਆਂ ਦੇ ਸਿਵਲ ਪ੍ਰਸ਼ਾਸਨ ਵੱਲੋਂ ਆਪਣੇ ਖੇਤਰ ਦੇ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਪੁਲਿਸ ਦੇ ਕਰਮਚਾਰੀਆਂ ਨੂੰ ਲੋੜ ਅਨੁਸਾਰ ਦਿੱਤਾ ਗਿਆ ਹੈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ, ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ, ਟਰੱਸਟ ਦੇ ਸਿਹਤ ਸਲਾਹਕਾਰ ਡਾ ਡੀ ਐੱਸ ਗਿੱਲ ਆਦਿ ਵੀ ਮੌਜੂਦ ਸਨ।