ਦੇਵਾ ਨੰਦ ਸ਼ਰਮਾ
ਫਰੀਦਕੋਟ, 16 ਮਈ 2020 - ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਕੁਮਾਰ ਸੋਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਨੇਕ ਸਿੰਘ ਰੋਡੇ ਮੁੱਖ ਖੇਤੀਬਾੜੀ ਅਫਸਰ ਦੀ ਯੋਗ ਅਗਵਾਈ ਹੇਠ ਪਿੰਡ ਦੀਪ ਸਿੰਘ ਵਾਲਾ ਅਤੇ ਮਾਰਕੀਟ ਕਮੇਟੀ ਸਾਦਿਕ ਦੇ ਦਫਤਰ ਵਿਖੇ ਖੇਤਰ ਦੇ ਅਗਾਂਹ ਵਧੂ ਕਿਸਾਨਾਂ, ਸਰਪੰਚਾਂ ਅਤੇ ਪੰਚਾਂ ਨਾਲ ਟਿੱਡੀ ਦਲ ਦੇ ਸੰਭਾਵੀ ਹਮਲੇਨੂੰ ਮੱਦੇ ਨਜਰ ਰੱਖਦੇ ਹੋਏ ਅਤੇ ਉਸ ਤੇ ਕਾਬੂ ਪਾਉਣ ਲਈ ਕਿਸਾਨਾਂ ਦਾ ਰੋਲ, ਮਹਿਕਮੇ ਵੱਲੋ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵਿਸਥਾਰ ਸਹਿਤ ਵਿਚਾਰ ਵਟਾਦਰਾਂ ਕੀਤਾ ਗਿਆ।
ਇਸ ਮੌਕੇ ਡਾ. ਅਵਨਿੰਦਰਪਾਲ ਸਿੰਘ ਖੇਤੀਬਾੜੀ ਅਫਸਰ ਨੇ ਟਿੱਡੀ ਦਲ ਦੇ ਹਮਲੇ ਅਤੇ ਉਸ ਤੋ ਹੋਣ ਵਾਲੇ ਨੁਕਸਾਨ ਸਬੰਧੀ ਜਾਣਕਾਰੀ ਦਿਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਟਿੱਡੀ ਦੀ ਤੀਜੀ ਸਟੇਜ਼ ਜਦੋਂ ਇਸ ਦੇ ਖੰਭ ਉਗ ਨਿਕਲ ਆਉਦੇ ਹਨ ਉਹ ਸਭ ਨਾਲੋਂ ਵੱਧ ਨੁਕਸਾਨ ਕਰਨ ਵਾਲੀ ਸਟੇਜ਼ ਹੁੰਦੀ ਹੈ ਅਤੇ ਇਸ ਦੇ 01 ਸਕੇਅਰ ਕਿਲੋਮੀਟਰ ਦੇ ਦਲ ਵਿੱਚ ਲਗਭਗ 08 ਕਰੋੜ ਤੱਤ ਟਿੱਡੀਆ ਹੋ ਸਕਦੀਆਂ ਹਨ। ਮਾਦਾ ਟਿੱਡੀ ਰੇਤਲੀ ਮਿੱਟੀ ਵਿੱਚ 15 ਸੈਟੀਮੀਟਰ ਡੁੰਘਾਈ 08 ਤੋਂ 10 ਸਿਲੀ ਰੇਤਲੀ ਮਿੱਟੀ ਵਿਚ ਤਿੰਨ ਵਾਰ ਹਫਤੇ ਦੇ ਵਕਫੇ ਦੇ 1000 ਆਂਡੇ ਪ੍ਰਤੀ ਸਕੇਰ ਮੀਟਰ ਦੇ ਸਕਦੀ ਹੈ।
ਡਾ. ਰਣਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇੰਨਫੋਰਸਮੈਟਂ) ਵੱਲੋਂ ਮਹਿਕਮਾ ਖੇਤੀਬਾੜੀ ਵੱਲੋਂ ਦਵਾਈ ਦੀ ਉਪਲਬਧਾ ਅਤੇ ਉਸ ਦੇ ਛਿੜਕਾਅ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਦੱਸਿਆ ਕਿ ਸਾਦਿਕ, ਦੀਪ ਸਿੰਘ ਵਾਲਾ ਅਤੇ ਜੰਡ ਸਾਹਿਬ ਵਿਖੇ ਦਵਾਈ ਸਟੋਰ ਕੀਤੀ ਜਾਵੇਗੀ ਅਤੇ ਲੋੜ ਪੈਣ ਤੇ ਕਿਸਾਨਾਂ ਨੂੰ ਇਹ ਦਵਾਈ ਮੁਫਤ ਵਿੱਚ ਸਪਲਾਈ ਕੀਤੀ ਜਾਵੇਗੀ ਅਤੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਲੋੜ ਪੈਣ ਤੇ ਕਿਸਾਨ ਆਪਣੇ ਸਾਧਨਾ ਨਾਲ ਖੇਤੀਬਾੜੀ ਮਹਿਕਮੇ ਦੀ ਮਦਦ ਕਰਨ ਤਾਂ ਜ਼ੋ ਇਸ ਸਥਿਤੀ ਨਾਲ ਨਜੀਠਿਆ ਜਾ ਸਕੇ।ਉਨ੍ਹਾਂ ਨੇ ਕਿਸਾਨਾਂ ਦੇ ਧਿਆਨ ਵਿਚ ਲਿਆਂਦਾ ਕਿ ਇਹ ਟਿੱਡੀਆਂ ਦਾ ਝੁੰਡ ਸ਼ਾਮ ਵੇਲੇ ਉਚੇ ਦਰੱਖਤਾਂ ਅਤੇ ਹੋਰ ਫਸਲਾਂ ਉਪਰ ਬੈਠ ਜਾਂਦਾ ਹੈ ਅਤੇ ਇਸੇ ਵੇਲੇ ਹੀ ਆਪਾਂ ਇਸ ਉਪਰ ਕੰਟਰੋਲ ਕਰ ਸਕਦੇ ਹਾਂ।ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਅਜੇਹਾ ਟਿੱਡੀਆਂ ਦਾ ਦਲ ਦਿਖਾਈ ਦਿੰਦਾ ਹੈ ਤਾਂ ਜਲਦ ਤੋਂ ਜਲਦ ਖੇਤੀਬਾੜੀ ਮਹਿਕਮੇ ਨਾਲ ਸੰਪਰਕ ਕਰਨ।
ਡਾ. ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਵਿਭਿੰਨਤਾ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪੁਰਾਣੀਆਂ ਮਸ਼ੀਨਾ ਦੀ ਲੋੜ ਮੁਤਾਬਕ ਤਬਦੀਲੀ ਕਰਕੇ ਉਨ੍ਹਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਵਰਤਣ ਵਾਸਤੇ ਅਪੀਲ ਕੀਤੀ। ਇਸ ਮੌਕੇ ਡਾ. ਹਰਨੇਕ ਸਿੰਘ ਰੋਡੇ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ, ਕੋਵਿਡ-19 ਦੀਆਂ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਘਰੇਲੂ ਬਗੀਚੀ ਸਬੰਧੀ ਨੁਕਤਿਆਂ ਨਾਲ ਕਿਸਾਨਾਂ ਨੂੰ ਜਾਣੂ ਕਰਵਾਇਆ।
ਅੰਤ ਵਿੱਚ ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਸਾਉਣੀ ਦੌਰਾਨ ਬੀਜੀਆਂ ਜਾਣ ਵਾਲੀਆਂ ਫਸਲਾਂ ਝੋਨਾ, ਮੱਕੀ, ਨਰਮਾ ਆਦਿ ਸਬੰਧੀ ਯੂਨੀਵਰਸਿਟੀ ਵੱਲੋ ਸਿਫਾਰਸ਼ ਕੀਤੀਆਂ ਕਿਸਮਾਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿਤੀ ਅਤੇ ਉਨ੍ਹਾਂ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ, ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿਤੇ। ਇਸ ਮੌਕੇ ਤੇ ਸ਼੍ਰੀ ਸੁਖਦੀਪ ਸਿੰਘ ਖੇਤੀਬਾੜੀ ਉਪ ਨਿਰੀਖਕ ਵੀ ਹਾਜਰ ਸਨ। ਇਨ੍ਹਾਂ ਤੋ ਇਲਾਵਾ ਸ੍ਰੀ ਦੀਪਕ ਕੁਮਾਰ ਸੋਨੂੰ ਚੇਅਰਮੇਨ ਮਾਰਕੀਟ ਕਮੇਟੀ ਸਾਦਿਕ, ਸ਼੍ਰੀ ਬਲਜਿੰਦਰ ਸਿੰਘ ਦੀਪ ਸਿੰਘ ਵਾਲਾ, ਸੋਨੂ ਸਰਪੰਚ ਮੁਮਾਰਾ, ਸ਼੍ਰੀ ਸ਼ਿਵਰਾਜ ਸਿੰਘ ਸਰਪੰਚ ਸਾਦਿਕ, ਸ਼੍ਰੀ ਸੁਖਦੇਵ ਸਿੰਘ ਸਾਬਕਾ ਸਰਪੰਚ ਸੰਗਰਾਹੁਰ, ਸ਼੍ਰੀ ਸਰਮੁੱਖ ਸਿੰਘ ਅਗਾਂਹ ਵਧੂ ਕਿਸਾਨ ਅਤੇ ਹੋਰ ਖੇਤਰ ਦੇ ਕਿਸਾਨ ਵੀਰ ਵੀ ਹਾਜਰ ਸਨ।