← ਪਿਛੇ ਪਰਤੋ
ਸਤੀਸ਼ ਬਾਂਸਲ
ਸਿਰਸਾ: ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਨਵੀਨ ਕੇਡੀਆ ਨੇ ਸ਼ਨੀਵਾਰ ਸ਼ਾਮ ਨੂੰ ਸਿਰਸਾ ਵਿੱਚ ਆਏ ਟਿੱਡੀ ਦਲ ਨਾਲ ਹੋਏ ਫਸਲਾਂ ਦੇ ਨੁਕਸਾਨ ‘ਤੇ ਚਿੰਤਾ ਜ਼ਾਹਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸਦੀ ਜਲਦੀ ਤੋਂ ਜਲਦੀ ਭਰਪਾਈ ਕੀਤੀ ਜਾਵੇ। ਕੇਡੀਆ ਨੇ ਖੇਤੀਬਾੜੀ ਅਤੇ ਭਲਾਈ ਵਿਭਾਗ ਦੇ ਅਧਿਕਾਰੀਆਂ ਦੇ ਕੰਮਕਾਜ ਉੱਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਟਿੱਡੀ ਦਲ ਦੇ ਹਮਲੇ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਸਿਰਸਾ ਖੇਤਰ ਵਿੱਚ ਇਹ ਡਰ ਸੀ ਕਿ ਇਥੇ ਟਿੱਡੀ ਦਲ ਆ ਸਕਦਾ ਹੈ ਪਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕੀਤੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਸਥਿਤੀ ’ਤੇ ਛੱਡ ਦਿੱਤਾ। . ਅਧਿਕਾਰੀਆਂ ਨੇ ਇਹ ਕਹਿੰਦੇ ਹੋਏ ਪੱਲਾ ਝਾੜ ਦਿੱਤਾ ਕਿ ਕਿਸਾਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਜਦੋਂ ਕਿ ਅੱਜ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਹਰ ਵਿਅਕਤੀ ਕੋਲ ਜਾਣਕਾਰੀ ਹੁੰਦੀ ਹੈ। ਕੇਡੀਆ ਨੇ ਕਿਹਾ ਕਿ ਵਿਭਾਗ ਨੂੰ ਪਹਿਲਾਂ ਹੀ ਤਿਆਰ ਕਰ ਕੇ ਕੀਟਨਾਸ਼ਕਾਂ ਦੀਆਂ ਦਵਾਈਆਂ ਅਤੇ ਸਪਰੇਅ ਉਪਕਰਣ ਖੇਤਾਂ ਨੂੰ ਭੇਜਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਖੇਤ ਵਿੱਚ ਕਿਸਾਨੀ ਨੂੰ ਮਾਰਗ ਦਰਸ਼ਨ ਕਰੇ ਪਰ ਅਧਿਕਾਰੀ ਏਸੀ ਕਮਰਿਆਂ ਵਿੱਚ ਬੈਠੇ ਰਹਿੰਦੇ ਹਨ , ਉਹ ਖੇਤ ਜਾਣਾ ਤਾਂ ਦੂਰ ਉਨ੍ਹਾਂ ਦੇ ਦਫਤਰ ਚ ਆਉਣ ਵਾਲੇ ਕਿਸਾਨਾਂ ਦੀ ਨਹੀਂ ਸੁਣਦੇ । ਕਿਸਾਨਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਕੇਡੀਆ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਟਿੱਡੀ ਦਲ ਨਾਲ ਹੋਏ ਨੁਕਸਾਨ ਦੀ ਉਹ ਵਿਸ਼ੇਸ਼ ਤੌਰ ‘ਤੇ ਗਿਰਦਾਵਰੀ ਕਰਵਾਕੇ ਪੂਰਾ ਮੁਆਵਜ਼ਾ ਮੁਹੱਈਆ ਕਰਵਾਉਣ।
Total Responses : 267