ਅਸ਼ੋਕ ਵਰਮਾ
ਬਠਿੰਡਾ, 9 ਅਪਰੈਲ 2020 - ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਵਿਰੁੱਧ ਲੜਾਈ ਵਿਚ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਟੀਐਸਪੀਐਲ ਨੇ ਆਪਣੇ ਇਸ ਪ੍ਰੋਗਰਾਮ ਤਹਿਤ ਪੁਲਿਸ ਚੌਕੀਆਂ ਅਤੇ ਥਾਣਿਆਂ ’ਚ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਮਾਸਕ ਅਤੇ ਹੋਰ ਖਾਣ ਪੀਣ ਵਾਲਾ ਸਮਾਨ ਪ੍ਰਦਾਨ ਕੀਤਾ ਹੈ। ਇਸ ਤੋਂ ਇਲਾਵਾ, ਟੀਐਸਪੀਐਲ ਨੇ ਮਾਨਸਾ ਜਿਲੇ ਦੇ ਥਾਣਾ ਜੌੜਕੀਆਂ, ਮਾਨਸਾ ਸਦਰ ਤੇ ਬਹਿਨੀਵਾਲ ਥਾਣਿਆਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਕੀਟਾਣੂਨਾਸ਼ਕ ਛਿੜਕਾਅ ਕੀਤਾ ਹੈ। ਇਵੇਂ ਹੀ ਜਿਲਾ ਪ੍ਰਸਾਸਨ ਨੂੰ ਸਾਰੇ ਪੁਲਿਸ ਵਾਹਨਾਂ ਦੀ ਸਵੱਛਤਾ ਨੂੰ ਯਕੀਨੀ ਬਣਾਉਣ ਲਈ ਰਸਾਇਣਕ ਸਪਰੇਅ ਵੀ ਦਿੱਤੀਆਂ ਗਈਆਂ ਹਨ।
ਟੀਐਸਪੀਐਲ ਦੇ ਸੀਈਓ ਵਿਕਾਸ ਸ਼ਰਮਾ ਨੇ ਦੱਸਿਆ ਕਿ ਇੱਕ ਜਿੰਮੇਵਾਰ ਕੰਪਨੀ ਹੋਣ ਦੇ ਨਾਤੇ, ਅਸੀਂ ਸਮਝਦੇ ਹਾਂ ਕਿ ਸਿਹਤ ਇਸ ਸਮੇਂ ਬਹੁਤ ਮਹੱਤਵਪੂਰਨ ਹੈ। ਉਨਾਂ ਕਿਹਾ ਕਿ ਨੇੜਲੇ ਪਿੰਡਾਂ ਵਿੱਚ ਕੀਟਾਣੂਨਾਸਕ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਪੀਐਚਸੀ ਵਿਖੇ ਮੈਡੀਕਲ ਅਤੇ ਨਾਨ-ਮੈਡੀਕਲ ਸਟਾਫ ਨੂੰ ਮਾਸਕ ਅਤੇ ਦਸਤਾਨੇ ਵੰਡੇ ਗਏ ਹਨ। ਉਨਾਂ ਦੱਸਿਆ ਕਿ ਜਾਗਰੂਕਤਾ ਪੈਦਾ ਕਰਨ ਲਈ ਆਈ.ਈ.ਸੀ ਸਮੱਗਰੀ ਨੂੰ ਵੀ ਕੇਂਦਰ ਵਿੱਚ ਯਕੀਨੀ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਟੀਐਸਪੀਐਲ ਇਸ ਮੁਸਕਲ ਸਮੇਂ ਦੌਰਾਨ ਫਰੰਟਲਾਈਨ ਯੋਧਿਆਂ ਲਈ ਇੱਕ ਸਿਹਤਮੰਦ ਅਤੇ ਸਵੱਛ ਕਾਰਜਸੀਲ ਵਾਤਾਵਰਣ ਨੂੰ ਯਕੀਨੀ ਬਨਾਉਣ ਲਈ ਯਤਨਸ਼ੀਲ ਹੈ। ਉਨਾਂ ਦੱਸਿਆ ਕਿ ਟੀਐਸਪੀਐਲ ਉਨਾਂ ਦਿਹਾੜੀਦਾਰਾਂ ਨੂੰ ਰਾਸ਼ਨ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਜੋ ਇਸ ਸੰਕਟ ਕਾਰਨ ਸਭ ਤੋਂ ਮੁਸ਼ਕਲ ਵਿੱਚ ਹਨ। ਵਿਕਾਸ ਸਰਮਾ, ਨੇ ਆਖਿਆ ਹੈ ਕਿ “ਅਸੀਂ ਕੋਵਿਡ ਵਿਰੁੱਧ ਲੜਾਈ ਵਿਚ ਪ੍ਰਸਾਸ਼ਨ ਦੇ ਨਾਲ ਹਾਂ ਅਤੇ ਮਿਲ ਕੇ ਜਿੱਤ ਪ੍ਰਾਪਤ ਕਰਾਂਗੇ।”