← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 14 ਮਈ 2020: ਅੱਜ ਨੈਸ਼ਨਲ ਟੀਬੀ ਇਲਿਮੀਨੇਸ਼ਨ ਪ੍ਰੋਗਰਾਮ ਦੀ ਤਿਮਾਹੀ ਕਾਰਗੁਜ਼ਾਰੀ ਰਿਵਿਊ ਕਰਨ ਲਈ ਐਮ.ਡੀ. ਐਨ.ਐਚ.ਐਮ. ਦੀ ਪ੍ਰਧਾਨਗੀ ਤੇ ਸਟੇਟ ਟੀ.ਬੀ. ਅਫਸਰ ਡਾ ਜਸਤੇਜ ਕੁਲਾਰ ਦੀ ਅਗਵਾਈ ਹੇਠ ਦੋ ਘੰਟੇ ਦੀ ਰਾਜ ਪੱਧਰੀ ਮੀਟਿੰਗ ਵੈੱਬ ਬੇਸਡ ਮੀਟਿੰਗ ਪਲੇਟਫਾਰਮ ਰਾਹੀਂ ਕੀਤੀ ਗਈ ਜਿਸ ਵਿੱਚ ਸੂਬੇ ਭਰ ਦੇ ਜ਼ਿਲ੍ਹਾ ਟੀਬੀ ਅਫ਼ਸਰਾਂ ਵੱਲੋਂ ਆਨਲਾਈਨ ਸ਼ਿਰਕਤ ਕੀਤੀ ਗਈ। ਜਿਲ੍ਹਾ ਰੋਪੜ ਦੇ ਡੀ. ਟੀ. ਓ. ਡਾ ਰੋਮੀ ਸਿੰਗਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਵਿਡ-19 ਦੀ ਮਹਾਮਾਰੀ ਦੇ ਚੱਲਦੇ ਸੂਬੇ ਭਰ ਵਿੱਚ ਟੀਬੀ ਪ੍ਰੋਗਰਾਮ ਦੇ ਸਮੁੱਚੇ ਕੰਮਕਾਰ ਚ ਮਹੱਤਵਪੂਰਨ ਘਾਟ ਆਈ ਹੈ ਪ੍ਰੰਤੂ ਗਰਵ ਤੇ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਚੈਲੇਂਜਿਜ਼ ਦੇ ਚੱਲਦੇ ਵੀ ਜਿਲ੍ਹਾ ਰੂਪਨਗਰ ਨੇ ਪ੍ਰਫਾਰਮੈਂਸ ਵਿੱਚ ਮੋਹਰੀ ਜ਼ਿਲਿਆਂ ਚ ਸਥਾਨ ਬਰਕਰਾਰ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰੂਪਨਗਰ ਵਿੱਚ 95 ਫੀਸਦੀ ਟੀਬੀ ਮਰੀਜ਼ਾਂ ਦਾ ਸੀ ਬੀਨਾਟ ਟੈਸਟ ਮੁਫ਼ਤ ਕਰਕੇ ਉਨ੍ਹਾਂ ਦੇ ਰਿਫੇਂਪਿਨ ਰਜਿਸਟੈਂਸ ਸਟੇਟਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਜਿਸ ਦਾ ਅਰਥ ਹੈ ਕਿ ਟੀਬੀ ਦੇ ਮਰੀਜ਼ ਦੀ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਦਵਾਈ ਕਾਰਗਰ ਹੋਵੇਗੀ ਜਾਂ ਨਹੀਂ।ਇਸੇ ਕਰਕੇ ਜਿਲ੍ਹਾ ਰੂਪਨਗਰ ਦਾ ਟ੍ਰੀਟਮੈਂਟ ਸਕਸੈੱਸ ਰੇਟ ਪੰਜਾਬ ਦੇ ਔਸਤਨ 78% ਤੋਂ ਵੱਧ ਕੇ 84% ਹੈ। 22 ਜ਼ਿਲਿਆਂ ਚ ਪਹਿਲਾਂ ਸਥਾਨ ਹਾਸਲ ਕਰਕੇ ਰੂਪਨਗਰ ਵੱਲੋਂ 99% ਟੀਬੀ ਮਰੀਜ਼ਾਂ ਦੇ ਨਤੀਜੇ ਨਿਕਸੈ ਸਾਫਟਵੇਅਰ ਵਿੱਚ ਅੰਦਰਾਜ ਕੀਤੇ ਗਏ ਹਨ। ਜ਼ਿਲ੍ਹੇ ਵਿੱਚ 82%ਟੀਬੀ ਮਰੀਜ਼ਾਂ ਦੇ ਬੈਂਕ ਖਾਤੇ ਪੀ. ਐੱਫ.ਐੱਮ. ਐੱਸ. ਨਾਲ ਲਿੰਕ ਕੀਤੇ ਜਾ ਚੁੱਕੇ ਹਨ ਜਿਸ ਰਾਹੀਂ ਸਰਕਾਰ ਵੱਲੋਂ ਪੰਜ ਸੌ ਰੁਪਏ ਪ੍ਰਤੀ ਮਹੀਨਾ ਚੰਗੀ ਖ਼ੁਰਾਕ ਲਈ ਨਿਕਸਿਆ ਪੋਸਣ ਯੋਜਨਾ ਅਧੀਨ ਮਰੀਜ਼ਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪਾਏ ਜਾਂਦੇ ਹਨ। ਪੰਜਾਬ ਦੇ ਔਸਤਨ 82%ਅੰਕੜੇ ਦੇ ਵਿਰੁੱਧ ਰੂਪਨਗਰ ਚ 100% ਡਰੱਗ ਰਜਿਸਟੈਂਟ ਟ.ੀ ਬੀ. ਮਰੀਜ਼ਾਂ ਦੀ ਦਵਾਈ ਸਮੇਂ ਸਿਰ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਸਿਰਫ਼ ਰੋਪੜ ਜ਼ਿਲ੍ਹੇ ਵਿੱਚ ਕੇਰਲ ਦੀ ਤਰਜ਼ ਤੇ ਇੱਕ ਹਜ਼ਾਰ ਪ੍ਰਤੀ ਲੱਖ ਜਨਸੰਖਿਆ ਪ੍ਰਤੀ ਸਾਲ ਦੀ ਦਰ ਤੇ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਲਗਾਏ ਜਾਂਦੇ ਹਨ ਜਿਸ ਦਾ ਅਰਥ ਹੈ ਕਿ ਟੀਬੀ ਦੇ ਸ਼ੱਕੀ ਮਰੀਜ਼ਾਂ ਨੂੰ ਸਰਕਾਰੀ ਸੰਸਥਾਵਾਂ ਵਿੱਚ ਬਿਲਕੁਲ ਨਜ਼ਰਅੰਦਾਜ਼ ਨਹੀਂ ਕੀਤਾ ਜਾਂਦਾ ।ਅੰਤ ਵਿੱਚ ਡਾਰੋਮੀਸਿੰਗਲਾ ਨੇ ਸਮੂਹ ਰੋਪੜ ਵਾਸੀਆਂ ਨੂੰ ਅਪੀਲ ਕੀਤੀ ਕਿ ਬੇਸ਼ੱਕ ਕਵਿਡ -19 ਇੱਕ ਭਿਅੰਕਰ ਮਹਾਂਮਾਰੀ ਹੈ ਪ੍ਰੰਤੂ ਟੀਬੀ ਵੀ ਘੱਟ ਨਹੀਂ ਹੈ।
Total Responses : 267