← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 1 ਅਪ੍ਰੈਲ 2020 - ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਪੈਦਾ ਹੋਏ ਹਾਲਾਤਾਂ ਨੂੰ ਦੇਖਦਿਆਂ ਥਰਮਲ ਪਲਾਂਟ ਦੇ ਨਜ਼ਦੀਕ ਪੈਂਦੇ ਪਿੰਡਾਂ ਦੇ ਜਰੂਰਤਮੰੰਦ ਪ੍ਰੀਵਾਰਾਂ ਨੂੰ ਪ੍ਰਸ਼ਾਸਨ ਤੇ ਹੋਰ ਲੋੜੀਂਦਾ ਸਮਾਨ ਵੰਡਿਆ। ਤਾਪ ਬਿਜਲੀ ਘਰ ਵੱਲੋਂ ਆਸ ਪਾਸ ਦੇ ਪਿੰਡਾਂ ਵਿੱਚ ਵਾਇਰਸ ਤੋਂ ਬਚਾਅ ਲਈ ਕੀਟਾਣੂਨਾਸਕ ਸਪਰੇਅ ਕੀਤੇ ਜਾ ਰਹੇ ਹਨ। ਟੀਐਸਪੀਐਲ ਦੇ ਸੀਈਓ ਵਿਕਾਸ ਸਰਮਾ ਨੇ ਦੱਸਿਆ ਕਿ ਥਰਮਲ ਕਰਮਚਾਰੀ ਹਰ ਤਰਾਂ ਦੀਆਂ ਮੁਸਕਲਾਂ ਦੇ ਬਾਵਜੂਦ ਲੋੜਵੰਦਾਂ ਨੂੰ ਰਾਸਨ ਦੀ ਨਿਰੰਤਰ ਸਪਲਾਈ ਦੇ ਨਾਲ-ਨਾਲ ਪਿੰਡਾਂ ਵਿੱਚ ਨਿਰੰਤਰ ਕੀਟਨਾਸਕ ਸਪਰੇਅ ਯਕੀਨੀ ਬਣਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੇ ਆਦੇਸ ਦਿੱਤੇ ਹਨ ਅਤੇ ਥਰਮਲ ਪਲਾਂਟ ਦੇ ਅਹਾਤੇ ਦੀ ਵੀ ਰੋਜਾਨਾ ਸਫਾਈ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਇਕ ਜਿੰਮੇਵਾਰ ਕਾਰਪੋਰੇਟ ਨਾਗਰਿਕ ਹੋਣ ਕਰਕੇ ਸਮਾਜ ਪ੍ਰਤੀ ਆਪਣੇ ਫਰਜਾਂ ਨੂੰ ਨਿਭਾਉਣ ਵਿਚ ਸਰਗਰਮ ਹੈ ਅਤੇ ਇਸ ਮੁਸਕਲ ਸਮੇਂ ਵਿਚ, ਪਲਾਂਟ ਦੇ ਘੇਰੇ ਵਾਲੇ ਪਿੰਡਾਂ ਦੇ ਬੀਪੀਐਲ ਪਰਿਵਾਰਾਂ ਨੂੰ ਜਰੂਰੀ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੀਈਓ ਨੇ ਕਿਹਾ ਕਿ “ਵੇਦਾਂਤਾ ਹਮੇਸ਼ਾ ਲੋੜਵੰਦਾਂ ਲਈ ਅੱਗੇ ਆਇਆ ਹੈ ਅਤੇ ਇਨਾਂ ਮੁਸ਼ਕਲਾਂ ਦੇ ਸਮੇਂ ਦੌਰਾਨ ਅਜਿਹਾ ਕਰਨਾ ਜਾਰੀ ਰੱਖਿਆ ਹੋਇਆ ਹੈ।
Total Responses : 267