ਚੌਧਰੀ ਮਨਸੂਰ ਘਨੋਕੇ
ਕਾਦੀਆਂ, 11 ਅਪ੍ਰੈਲ 2020 - ਕਾਦੀਆਂ ਚ ਇੱਕ ਟੀ.ਬੀ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਰਮੇਸ਼ ਕੁਮਾਰ ਪੁੱਤਰ ਹਰਬੰਸ ਲਾਲ (60) ਵਾਸੀ ਮੁਹੱਲਾ ਪ੍ਰੇਮ ਨਗਰ ਕਾਦੀਆਂ ਜੋ ਕਿ ਪੁਰਾਣਾ ਟੀ.ਬੀ ਦਾ ਮਰੀਜ਼ ਸੀ ਅਤੇ ਸਾਹ ਦੀ ਤਕਲੀਫ਼ ਸੀ ਜਿਸ ਕਾਰਨ ਉਸਦਾ ਪੁਰਾਣਾ ਇਲਾਜ ਵੀ ਚਲਦਾ ਆ ਰਿਹਾ ਸੀ।
ਸੇਫਟੀ ਵਜੋਂ ਮੁਹੱਲਾ ਪ੍ਰੇਮ ਨਗਰ ਨੂੰ ਪੁਲੀਸ ਨੇ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ। ਇਸ ਸਬੰਧ ਚ ਐਸ.ਐਮ.ੳ ਸ਼੍ਰੀ ਨਿਰੰਕਾਰ ਸਿੰਘ ਨੇ ਦਸਿਆ ਕਿ ਰਮੇਸ਼ ਕੁਮਾਰ ਪੁਰਾਣਾ ਮਰੀਜ਼ ਸੀ ਅਤੇ ਇਸਦਾ ਇਲਾਜ ਚੱਲ ਰਿਹਾ ਸੀ। ਇਸਦੇ ਕੋਰੋਨਾ ਦੀ ਜਾਂਚ ਲਈ ਸੈਂਪਲ ਲੈ ਲਏ ਗਏ ਹਨ। ਜਦਕਿ ਕਰੋਨਾਵਾਇਰਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ।
ਕਾਦੀਆਂ ਦੇ ਡੀ ਐਸ ਪੀ ਸੰਜੀਵ ਕੁਮਾਰ ਨੇ ਵੀ ਕਿਹਾ ਹੈ ਕਿ ਪ੍ਰੇਮ ਨਗਰ ਮੁਹੱਲਾ ਨੂੰ ਸੀਲ ਕੀਤਾ ਗਿਆ ਹੈ। ਸ਼੍ਰੀ ਮੁਹੰਮਦ ਇਸ਼ਫ਼ਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਹੈ ਕਿ ਰਮੇਸ਼ ਕੁਮਾਰ ਇੱਕ ਪੁਰਾਣਾ ਮਰੀਜ਼ ਸੀ। ਜ਼ਿਲਾ ਪ੍ਰਸ਼ਾਸਨ ਕਰੋਨਾਵਾਇਰਸ ਨੂੰ ਲੈਕੇ ਪੂਰੀ ਤਰ੍ਹਾਂ ਅਲਰਟ ਹੈ। ਸੇਫਟੀ ਵਜੋਂ ਮ੍ਰਿਤਕ ਦੇ ਸੈਂਪਲ ਲਏ ਗਏ ਹਨ।