ਮੋਗਾ, 29 ਅਪ੍ਰੈਲ 2020 - ਪੰਜਾਬ ਦੀਆਂ ਵੱਖ ਵੱਖ ਟੈਕਸੀ ਯੂਨੀਅਨਾਂ ਵੱਲੋਂ ਕੋਰੋਨਾ ਵਾਇਰਸ ਕਾਰਨ ਹੋਏ ਨੁਕਸਾਨ ਲਈ ਪੰਜਾਬ ਤੇ ਕੇਂਦਰ ਸਰਕਾਰ ਤੋਂ ਤੁਰੰਤ ਮਾਲੀ ਮੱਦਦ ਦੀ ਮੰਗ ਕੀਤੀ ਗਈ ਹੈ। ਅੱਜ ਮੋਗਾ ਦੇ ਵਿੱਚ ਆਜ਼ਾਦ ਟੈਕਸੀ ਯੂਨੀਅਨ ਤੇ ਟੈਕਸੀ ਡ੍ਰਾਈਵਰਾਂ ਵੱਲੋਂ ਬੁਲਾਈ ਗਈ ਹੰਗਾਮੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਪਿਛਲੇ ਛੇ ਹਫ਼ਤਿਆਂ ਤੋਂ ਉਹ ਕੋਰੋਨਾ ਵਾਇਰਸ ਕਾਰਨ ਬੰਦ ਹੋਈਆਂ ਫਲਾਈਟਾਂ ਕਾਰਨ ਉਹ ਘਰ ਬੈਠੇ ਹਨ। ਪਰ ਉਹਨਾਂ ਨੂੰ ਖੜੀਆਂ ਗੱਡੀਆਂ ਦੀ ਇੰਸੋਰਸ, ਕਿਸ਼ਤਾਂ 'ਤੇ ਹੋਰ ਖ਼ਰਚੇ ਪੈ ਰਹੇ ਹਨ। ਟੈਕਸੀ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਨਰਾਇਣ ਸਿੰਘ ਮਾਨ, ਜ਼ਿਲ੍ਹਾ ਮੋਗਾ ਦੇ ਚੈਅਰਮੈਨ ਸੁਖਜਿੰਦਰ ਸਿੰਘ ਲਾਲੀ ,ਜਨਰਲ ਸੈਕਟਰੀ ਗੁਰਤੇਜ ਸੇਖਾ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਉਹਨਾਂ ਦੀਆਂ ਛੇ ਮਹੀਨੇ ਦੀਆਂ ਕਿਸ਼ਤਾਂ ਤੇ ਹੋਰ ਖ਼ਰਚੇ ਲੈਣੇ ਬੰਦ ਕਰਨ ਤੇ ਸਰਕਾਰ ਵੱਲੋਂ ਐਨ .ਆਰ ,ਆਈ ਤੇ ਨਿਰਭਰ ਟੈਕਸੀ ਡ੍ਰਾਈਵਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।