ਚੰਡੀਗੜ੍ਹ, 25 ਅਪ੍ਰੈਲ 2020 - ਸ਼ਰਾਬ, ਹਥਿਆਰਾਂ ਬਾਰੇ ਗਾਣਿਆਂ ਦੇ ਖ਼ਿਲਾਫ਼ ਮਾਣਯੋਗ ਹਾਈ ਕੋਰਟ ਤੱਕ ਪਹੁੰਚ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਜੀ ਨੇ ਕੇਂਦਰ ਸਰਕਾਰ ਨੂੰ ਖ਼ਤ ਲਿਖ ਕੇ ਮੰਗ ਕੀਤੀ ਹੈ ਕਿ ਲੌਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਬੰਦ ਹਨ ਪਰ ਤਾਂ ਵੀ ਟੈਲੀਵਿਜ਼ਨ ਅਤੇ FM ਰੇਡੀਓ ਤੇ ਸ਼ਰਾਬ ਅਤੇ ਹਥਿਆਰਾਂ ਬਾਰੇ ਗਾਣੇ ਚੱਲ ਰਹੇ ਹਨ ਜਿਨ੍ਹਾਂ ਨੂੰ ਬੰਦ ਕਰਨਾ ਚਾਹੀਦਾ ਹੈ।
ਪੰਡਿਤ ਰਾਓ ਧਰੇਨਵਰ ਨੇ ਕਿਹਾ ਹੈ ਕਿ ਮਾਨਯੋਗ ਹਾਈਕੋਰਟ ਦੇ ਵਿੱਚ ਓਹਨਾਂ ਦੇ Contempt of Cort ਦੀ ਸੁਣਵਾਈ 24 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ, ਪਰ ਲੌਕਡਾਊਨ ਕਰਕੇ ਅਗਲੀ ਸੁਣਵਾਈ 17 ਮਈ ਨੂੰ ਤੈਅ ਕੀਤੀ ਗਈ ਹੈ।
ਪੰਡਿਤ ਰਾਓ ਜੀ ਨੇ ਕਿਹਾ ਹੈ ਕਿ ਟੈਲੀਵਿਜ਼ਨ ਅਤੇ FM ਰੇਡੀਓ ਤੇ ਸ਼ਰਾਬ ਅਤੇ ਹਥਿਆਰਾਂ ਬਾਰੇ ਗਾਣੇ ਚਲਾਉਣੇ ਬੰਦ ਕਰਾਉਣ ਬਾਰੇ ਅਗਲੀ ਸੁਣਵਾਈ 17 ਮਈ ਨੂੰ ਇਹ ਬਿਆਨ ਦਰਜ ਕਰਵਾਉਣਗੇ।
ਦੱਸਣਯੋਗ ਇਹ ਵੀ ਹੈ ਕਿ ਪੰਡਿਤ ਰਾਓ ਦੇ ਜਨਹਿੱਤ ਯਾਚਿਕਾ ਤੇ ਸੁਣਵਾਈ ਕਰਦੇ ਹੋਏ ਮਾਨਯੋਗ ਹਾਈਕੋਰਟ 22-07-2019 ਨੂੰ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਸ਼ਰਾਬ ਅਤੇ ਹਥਿਆਰਾਂ ਦੇ ਗਾਣੇ ਕਿੱਥੇ ਵੀ ਚਲਾਉਣੇ ਚਾਹੀਦੇ, ਪਰ ਇਸਤੋਂ ਬਾਵਜੂਦ ਵੀ ਸ਼ਰਾਬ ਅਤੇ ਹਥਿਆਰਾਂ ਚੱਲਣ ਦੇ ਕਾਰਨ ਪੰਡਿਤ ਰਾਓ ਜੀ ਨੇ Contempt of Cort ਦਾ ਕੇਸ ਪਾਇਆ ਹੈ ਜਿਸ ਦੀ ਸੁਣਵਾਈ 17 ਮਈ ਨੂੰ ਹੋਣ ਵਾਲੀ ਹੈ।