ਫਿਰੋਜ਼ਪੁਰ, 13 ਮਈ 2020 : ਠੇਕਾ ਆਧਾਰ ਐੱਨਐੱਚਐੱਮ ਮੁਲਾਜ਼ਮਾਂ ਸਿਵਲ ਹਸਪਤਾਲ ਫਿਰੋਜ਼ਪੁਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਠੇਕਾ ਆਧਾਰ ਆਰਐੱਨਟੀਸੀਪੀ, ਏਆਰਟੀ ਸੈਂਟਰ, ਐੱਮਐਮਯੂ ਓਟ ਸੈਂਟਰ, ਆਈਸੀਟੀਸੀ ਅਤੇ ਸਾਰੇ ਠੇਕਾ ਆਧਾਰ ਮੁਲਾਜ਼ਮਾਂ ਕਿ ਇਸ ਟਾਇਮ ਕੋਰੋਨਾ ਵਰਗੀ ਮਹਾਂਮਾਰੀ ਵਿਚ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਫਰੰਟ ਲਾਈਨ ਤੇ ਦਿਲ ਜਾਨ ਲਗਾ ਕੇ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾ ਰਹੇ ਹਨ।
ਸਾਡੇ ਸਾਰੇ ਇਨ੍ਹਾਂ ਠੇਕਾ ਆਧਾਰ ਮੁਲਾਜ਼ਮ ਕਿ ਇਸ ਟਾਇਮ ਕੋਰੋਨਾ ਵਰਗੀ ਮਹਾਂਮਾਰੀ ਵਿਚ ਆਪਣੀ ਜਾਨ ਜੋਖਮ ਵਿਚ ਪਾ ਕੇ ਫਰੰਟ ਲਾਈਨ ਤੇ ਦਿਲ ਜਾਨ ਲਗਾ ਕੇ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾ ਰਿਹੈ ਹਨ। ਸਾਡੇ ਸਾਰੇ ਇਨ੍ਹਾਂ ਠੇਕਾ ਆਧਾਰ ਮੁਲਾਜ਼ਮਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਇਸ ਔਖੇ ਵੇਲੇ ਅਸੀਂ ਆਪਣਾ ਪਰਿਵਾਰ ਛੱਡ ਕੇ ਡਿਊਟੀਆਂ ਕਰ ਰਿਹੈ ਹਾਂ ਤਾਂ ਸਾਨੂੰ ਬਰਾਬਰ ਕੰਮ ਦੇ ਹਿਸਾਬ ਨਾਲ ਬਰਾਬਰ ਤਨਖਾਹ ਜ਼ਰੂਰ ਦੇਵੇ।
ਸਾਨੂੰ ਡਿਊਟੀਆਂ ਕਰਦੇ ਵੀ ਕਾਫੀ ਸਾਲ ਹੋ ਚੁੱਕੇ ਹਨ। ਸਰਕਾਰ ਨੂੰ ਸਾਨੂੰ ਪੱਕੇ ਹੋਣ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਐਨੀ ਮਹਿੰਗਾਈ ਦੇ ਹਿਸਾਬ ਨਾਲ ਪਰਿਵਾਰਾਂ ਦੇ ਖਰਚੇ ਬਹੁਤ ਔਖੇ ਚੱਲਦੇ ਹਨ, ਜਿਸ ਕਰਕੇ ਸਰਕਾਰ ਅੱਗੇ ਸਾਡੀ ਇਹੀ ਮੰਗ ਹੈ, ਸਾਨੂੰ ਬਰਾਬਰ ਕੰਮ ਜਾਂ ਪੱਕਾ ਕੀਤਾ ਜਾਵੇ।