ਨਵੀਂ ਦਿੱਲੀ, 12 ਮਈ 2020 - ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਨੂੰ ਛਾਤੀ ਵਿਚ ਦਰਦ ਹੋਣ ਕਾਰਨ ਐਤਵਾਰ ਰਾਤ ਨੂੰ ਏਮਜ਼, ਦਿੱਲੀ ਵਿਚ ਦਾਖਲ ਕਰਵਾਇਆ ਗਿਆ ਸੀ।
ਡਾ. ਮਨਮੋਹਣ ਸਿੰਘ ਨੂੰ ਉਸ ਸਮੇਂ ਹਸਪਤਾਲ ਦਾਖਲ ਕਰਵਾਇਆ ਗਿਆ ਜਦੋਂ ਉਨ੍ਹਾਂ ਨੂੰ ਦਵਾਈ ਦੇ ਰੀਐਕਸ਼ਨ ਨਾਲ ਬੁਖਾਰ ਹੋ ਗਿਆ ਸੀ। ਉਨ੍ਹਾਂ ਦੇ ਕੋਰੋਨਾ ਸੈਂਪਲ ਲਏ ਗਏ ਸਨ ਜੋ ਕਿ ਨੈਗੇਟਿਵ ਆਏ ਹਨ।