ਡੀ ਸੀ ਫਰੀਦਕੋਟ ਵੱਲੋਂ ਕੋਵਿਡ ਮੈਨੇਜਮੈਂਟ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ
ਪਰਵਿੰਦਰ ਸਿੰਘ ਕੰਧਾਰੀ
- ਜਿਲ੍ਹੇ ਵਿਚ ਕੋਵਿਡ ਟੀਕਾਕਰਨ, ਟੈਸਟਿੰਗ, ਟਰੈਕਿੰਗ ਸਮੇਤ ਹੋਰ ਕੰਮਾਂ ਦੀ ਕੀਤੀ ਸਮੀਖਿਆ
- ਜਿਲ੍ਹੇ ਵਿੱਚ ਹੁਣ ਤੱਕ ਹੋਇਆ 1 ਲੱਖ 12 ਹਜਾਰ ਤੋਂ ਵੱਧ ਲੋਕਾਂ ਦਾ ਹੋਇਆ ਟੀਕਾਕਰਨ
- 778 ਕਰੋਨਾ ਪਾਜੀਟਿਵ ਮਰੀਜ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ
ਫਰੀਦਕੋਟ 1 ਜੂਨ,2021 - ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਫਰੀਦਕੋਟ ਜਿਲ੍ਹੇ ਵਿੱਚ ਕਰੋਨਾ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ, ਟੈਸਟਿੰਗ ਵਧਾਉਣ ਅਤੇ ਹੋਮ ਆਈਸੋਲੇਟ ਕੀਤੇ ਗਏ ਲੋਕਾਂ ਦੀ ਟਰੈਕਿੰਗ ,ਉਪਚਾਰ ਆਦਿ ਸਬੰਧੀ ਜਾਇਜਾ ਲੈਣ ਲਈ ਕੋਵਿਡ-19 ਮਨੇਜਮੈਂਟ ਕਮੇਟੀ ਦੀ ਮੀਟਿੰਗ ਡਿਪਟੀ ਕਮਿਸਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਧੀਕ ਡਿਪਟੀ ਕਮਿਸਨਰ (ਵਿਕਾਸ) ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ, ਸਿਵਲ ਸਰਜਨ ਡਾ. ਸੰਜੇ ਕਪੂਰ ਤੋਂ ਇਲਾਵਾ ਕਮੇਟੀ ਦੇ ਸਮੂਹ ਮੈਬਰ ਵਿਸੇਸ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਕੋਵਿਡ ਮਨੇਜਮੈਟ ਲਈ ਜਿਲ੍ਹੇ ਵਿੱਚ 27 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸਿਹਤ , ਪੁਲਿਸ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਕੀਤੇ ਗਏ ਹਨ। ਇਹ ਟੀਮਾਂ ਦੇ ਸੈਕਟਰ ਅਫਸਰ ਆਪਣੇ ਆਪਣੇ ਇਲਾਕੇ ਦੇ ਸੈਕਟਰ ਮੈਜਿਸਟਰੇਟ ਵੀ ਹਨ ।ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਪਰੋਕਤ ਟੀਮਾਂ ਉਨ੍ਹਾਂ ਨੂੰ ਅਲਾਟ ਕੀਤੇ ਗਏ ਏਰੀਏ, ਪਿੰਡਾਂ ਵਿੱਚ ਕਰੋਨਾ ਟੀਕਾਕਰਨ ਕਰਨ ਵੱਧ ਤੋਂ ਵੱਧ ਲੋਕਾਂ ਦੀ ਟੈਸਟਿੰਗ, ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਕਰੋਨਾ ਪਾਜੀਟਿਵ ਮਰੀਜਾਂ ਦੀ ਟਰੈਕਿੰਗ ਆਦਿ , ਉਨ੍ਹਾਂ ਦੇ ਉਪਚਾਰ ਸਮੇਤ ਕਰੋਨਾ ਨਾਲ ਸਬੰਧਤ ਹਰ ਤਰ੍ਹਾਂ ਦੇ ਕੰਮਾਂ ਦੀ ਰਿਪੋਰਟ ਰੋਜਾਨਾ ਮੁਹੱਈਆ ਕਰਵਾਈ ਜਾਵੇ।
ਇਸ ਮੌਕੇ ਡਿਪਟੀ ਕਮਿਸਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਫਰੀਦਕੋਟ, ਕੋਟਕਪੂਰਾ, ਜੈਤੋ ਸਬ ਡਵੀਜ਼ਨ ਵਿਚ ਟੀਕਾਕਰਨ ਮੁਹਿੰਮ, ਕਰੋਨਾ ਟੈਸਟਿੰਗ, ਘਰੇਲੂ ਇਕਾਂਤਵਾਸ ਸਮੇਤ ਮਰੀਜਾਂ ਦੇ ਇਲਾਜ ਆਦਿ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਸੁਪਰਡੈਂਟ ਤੋਂ ਹਸਪਤਾਲ ਵਿਚ ਕੋਵਿਡ ਵਾਰਡ ਵਿੱਚ ਮਰੀਜਾਂ ਦੇ ਇਲਾਜ, ਮਰੀਜਾਂ ਦੀ ਗਿਣਤੀ, ਆਕਸੀਜਨ ਵੈਂਟੀਲੇਟਰ, ਆਕਸੀਜਨ ਦੀ ਉਪਲਬਧਾ ਸਮੇਤ ਵੱਖ ਵੱਖ ਪਹਿਲੂਆਂ ਤੇ ਚਰਚਾ ਕੀਤੀ । ਉਨ੍ਹਾਂ ਸਿਵਲ ਸਰਜਨ ਤੋਂ ਕਰੋਨਾ ਟੈਸਟਿੰਗ, ਟੀਕਾਕਰਣ, ਟਰੈਕਿੰਗ ਆਦਿ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸਨਰ ਨੂੰ ਦੱਸਿਆ ਕਿ ਜਿਲ੍ਹੇ ਵਿੱਚ ਕੱਲ ਸਾਮ ਤੱਕ 1 ਲੱਖ 112 ਹਜਾਰ ਦੇ ਕਰੀਬ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਅਤੇ 778 ਕਰੋਨਾ ਪਾਜੀਟਿਵ ਮਰੀਜਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਲਾਜ ਲਈ ਮਿਸਨ ਫਤਿਹ ਕਿੱਟ ਦਿੱਤੀ ਗਈ ਹੈ ਤੇ ਡਾਕਟਰਾਂ, ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਲਾਜ, ਸਾਵਧਾਨੀਆਂ ਵਰਤਨ ਪ੍ਰਤੀ ਮਾਰਗ ਦਰਸਨ ਕੀਤਾ ਜਾ ਰਿਹਾ ਹੈ। ਟਰੈਕਿੰਗ ਸੈੱਲ ਵੱਲੋਂ ਇਕਾਂਤਵਾਸ ਮਰੀਜਾਂ ਨਾਲ ਰੋਜਾਨਾ ਫੋਨ ਤੇ ਸੰਪਰਕ ਕਰਕੇ ਉਨ੍ਹਾਂ ਦੀ ਲੋਕੇਸਨ ਵੀ ਟਰੈਕ ਕੀਤੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਕੋਵਿਡ ਮਰੀਜਾਂ ਲਈ ਆਕਸੀਜਨ/ਵੈਟੀਲੇਟਰ ਦੇ 287 ਬੈੱਡ ਖਾਲੀ ਹਨ ਤੇ ਮਰੀਜਾਂ ਲਈ ਲੋੜੀਂਦੀ ਆਕਸੀਜਨ ਉਪਲਬਧ ਹੈ।
ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਮਨਜੀਤ ਕੌਰ, ਡਾ. ਹਰਿੰਦਰ ਸਿੰਘ, ਡਾ. ਚੰਦਰ ਸ਼ੇਖਰ, ਡਾ. ਪਰਵਿੰਦਰ ਕੌਰ, ਡਾ. ਅਮਨਦੀਪ ਕੇਸਵ ਪੀ.ਡੀ. ਆਤਮਾ, ਸ੍ਰੀ ਅਨਿਲ ਕਟਿਆਲ ਡੀ.ਆਈ.ਓ.ਸਮੇਤ ਸਮੂਹ ਐਸ.ਐਮ.ਓ. ਅਤੇ ਸਾਰੀਆਂ ਟੀਮਾਂ ਦੇ ਇੰਚਾਰਜ ਅਤੇ ਪ੍ਰਬੰਧਕ ਆਦਿ ਵੀ ਹਾਜ਼ਰ ਸਨ।