ਸੁਖਦੇਵ ਸਿੰਘ ਢੀਂਡਸਾ ਸ ਪ੍ਰਮਿੰਦਰ ਸਿੰਘ ਢੀਂਡਸਾ ਮਨਜੀਤ ਸਿੰਘ ਭੋਮਾ ਸਰਬਜੀਤ ਸਿੰਘ ਜੰਮੂ ਬਲਵਿੰਦਰ ਸਿੰਘ ਖੋਜਕੀਪੁਰ ਤੇ ਹੋਰ ਆਗੂ ਨਜ਼ਰ ਆ ਰਹੇ ਹਨ ।
ਫੈਡਰੇਸ਼ਨ ਦੀ ਲੀਡਰਸ਼ਿਪ ਨੇ ਢੀਂਡਸਾ ਦੀ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟਾਇਆ
ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰਸ਼ਨ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਭੌਮਾਂ ਤੇ ਮੁੱਖ ਸਲਾਹਕਾਰ ਸ੍ਰ ਸਰਬਜੀਤ ਸਿੰਘ ਜੰਮੂ ਦੀ ਅਗਵਾਈ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰਸ਼ਨ ਦੇ ਅਹੁਦੇਦਾਰਾਂ ਦਾ ਇੱਕ ਉੱਚ ਪੱਧਰੀ ਵਫਦ ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਤੇ ਸਾਬਕਾ ਵਿੱਤ ਮੰਤਰੀ ਸ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਰਿਹਾਇਸ਼ ਗਾਹ ਤੇ ਮਿਲਿਆ , ਜਿਨਾਂ ਨੇ ਸ਼੍ਰੌਮਣੀ ਅਕਾਲੀ ਦਲ,ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਰਗੀਆਂ ਮਹਾਨ ਸਿਖ ਪੰਥਕ ਸੰਸਥਾਵਾਂ ਵਿਚ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰ ਸੁਖਬੀਰ ਸਿੰਘ ਵਲੋ ਲਿਆਂਦੇ ਨਿਘਾਰ ਨੂੰ ਖਤਮ ਕਰਨ ਲਈ ਸ਼ਾਂਤਮਈ ਸੰਘਰਸ਼ ਵਿਢਿਆ ਹੋਇਆ ਹੈ, ਨਾਲ ਪੰਥ ਤੇ ਪੰਜਾਬ ਦੇ ਮੌਜੂਦਾ ਰਾਜਸੀ,ਧਾਰਮਿਕ,ਆਰਥਕ ਤੇ ਸਮਾਜਿਕ ਹਾਲਾਤ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਫੈਡਰਸ਼ਨ ਤੇ ਅਕਾਲੀ ਨੇਤਾਂਵਾਂ ਨੇ ਸ੍ਰ ਸੁਖਦੇਵ ਸਿੰਘ ਢੀਂਡਸਾ ਨੂੰ ਅਪੀਲ ਕੀਤੀ ਕਿ ਸੰਗਰੂਰ ਵਿਖੇ ਵਿਸ਼ਾਲ ਪੰਥਕ ਇਕੱਠ ਨੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਉਨਾਂ ਦੀਆਂ ਪੰਥ ਤੇ ਪੰਜਾਬ ਵਿਰੋਧੀ ਕਾਰਵਾਈਆਂ,ਜਿਨਾਂ ਵਿਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜੋ ਸ੍ਰ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆ ਹੋਈ ਤੇ ਸੌਦਾ ਸਾਧ ਨੂੰ ਬਿਨ ਮੰਗਿਆਂ ਸ਼੍ਰੀ ਅਕਾਲ ਤਖਤ ਸਾਹਿਬ ਤੌਂ ਮੁਆਫੀ ਦੁਆਈ ਗੲੀ , ਬਰਗਾੜੀ ਤੇ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੇ ਕੋਟਕਪੂਰਾ ਵਿਖੇ ਪੁਲਿਸ ਫਾਇਰਿੰਗ ਦੌਰਾਨ ਦੋ ਸਿੱਖ ਨੌਜਵਾਨ ਸ਼ਹੀਦ ਕਰਵਾਏ ਗਏ । ਆਦਿ ਮੁੱਦੇ ਸ਼ਾਮਲ ਹਨ । ਇਹਨਾਂ ਦੋਸ਼ਾਂ ਤਹਿਤ ਸੰਗਰੂਰ ਰੈਲੀ ਦੌਰਾਨ 23 ਫਰਵਰੀ ਨੂੰ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੌਂ ਬਰਖਾਸਤ ਕਰ ਦਿਤਾ ਗਿਆ ਸੀ ਉਦੋਂ ਤੌਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਦਾ ਅਹੁਦਾ ਖਾਲੀ ਪਿਆ ਹੈ ਇਸ ਲਈ ਸ੍ਰ ਸੁਖਦੇਵ ਸਿੰਘ ਢੀਂਡਸਾ ਬਿਨਾਂ ਦੇਰੀ ਸ਼੍ਰੌਮਣੀ ਅਕਾਲੀ ਦਲ ਪ੍ਰਧਾਨ ਦਾ ਅਹੁਦਾ ਤੁਰੰਤ ਸੰਭਾਂਲ ਕੇ ਇਸ ਅਤਿ ਦੀ ਔਖੀ ਘੜੀ ਵਿਚ ਪੰਥ ਤੇ ਪੰਜਾਬ ਦੀ ਅਗਵਾਈ ਕਰਨ ਕਿਉਕਿ ਇਸ ਵਕਤ ਉਹਨਾਂ ਤੋਂ ਇਲਾਵਾ ਸੂਝਵਾਨ,ਦੂਰਅੰਦੇਸ਼,ਨੀਤੀਵਾਨ ਤੇ ਘਾਂਗ ਸੁਘੜ ਸਿਆਸਤਦਾਨ ਪੰਥ ਤੇ ਪੰਜਾਬ ਵਿੱਚ ਹੋਰ ਕੋਈ ਨਹੀ ਹੈ। ਸਮੁੱਚੀ ਸਿੱਖ ਕੌਮ ਤੇ ਪੰਜਾਬੀ ਉਹਨਾਂ ਤੇ ਨਾਜ਼ ਤੇ ਵਿਸ਼ਵਾਸ ਕਰਦੇ ਹਨ ।
ਅੱਜ ਦੇ ਉੱਚ ਪੱਧਰੀ ਵਫਦ ਵਿੱਚ ਸ੍ਰ ਬਲਵਿੰਦਰ ਸਿੰਘ ਖੋਜਕੀਪੁਰ, ਸ੍ਰ ਕੁਲਦੀਪ ਸਿੰਘ ਮਜੀਠਾ,ਸ੍ਰ ਹਰਸ਼ਰਨ ਸਿੰਘ ਭਾਤਪੁਰ ਜੱਟਾਂ,ਸ੍ਰ ਗੁਰਚਰਨ ਸਿੰਘ ਬਸਿਆਲਾ,ਸ ਗੁਰਚਰਨ ਸਿੰਘ ਧਰਦਿਉ ਸ੍ਰ ਲਖਬੀਰ ਸਿੰਘ ਖਾਲਸਾ ਟਾਂਡਾ,ਸ੍ਰ ਬਿਕਰਮ ਸਿੰਘ ਖੋਜਕੀਪੁਰ,ਸ੍ਰ ਹਰਜੋਤ ਸਿੰਘ ਖਰੜ , ਹਰਮੇਲ ਸਿੰਘ ਗੁਰਾਇਆ , ਸਤਪਾਲ ਸਿੰਘ ਨਵਾਂ ਗਾਉਂ ਆਦਿ ਸ਼ਾਮਲ ਸਨ।