ਅਸ਼ੋਕ ਵਰਮਾ
ਬਠਿੰਡਾ, 17 ਅਪਰੈਲ 2020 - ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਅਤੇ ਸੂਬਾ ਜਨਰਲ ਸਕੱਤਰ ਮੱਖਣ ਸਿੰਘ ਵਾਹਿਦਪੂਰੀ, ਮਨਜੀਤ ਸੈਣੀ, ਗੁਰਦੀਪ ਸਿੰਘ ਬਰਾੜ, ਕਿਸ਼ੋਰ ਚੰਦ ਗਾਜ, ਕੁਲਵਿੰਦਰ ਸਿੰਘ ਬਠਿੰਡਾ ਨੇ ਦੱਸਿਆ ਕਿ ਕਰੋਨਾ ਦੀ ਭਿਆਨਕ ਮਾਹਾਮਾਰੀ ਦੇ ਕਾਹਿਰ ਦੌਰਾਨ ਜਿੱਥੇ ਪੰਜਾਬ ਦੇ ਸਿਹਤ ਵਿਭਾਗ, ਪੁਲਿਸ ਵਿਭਾਗ, ਵਾਟਰ ਸਪਲਾਈ ਅਤੇ ਸੈਨੀਟੈਸਨ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ/ ਸਥਾਨਕ ਸਰਕਾਰਾਂ ਅਤੇ ਹੋਰ ਬਹੁਤ ਸਾਰੇ ਵਿਭਾਗਾ ਦੇ ਮੁਲਾਜਮ ਔਖੀਆਂ ਹਾਲਤਾਂ ਵਿੱਚ ਪੰਜਾਬ ਅੰਦਰ ਲਾਕ ਡਾਊਨ/ਕਰਫਿਊ ਦੌਰਾਨ ਘਰਾਂ ਅੰਦਰ ਜਰੂਰੀ ਸੇਵਾਵਾਂ ਜਲ ਸਪਲਾਈਆਂ ਅਤੇ ਸੀਵਰੇਜ ਸਕੀਮਾਂ ਨੂੰ ਨਿਰਵਿਘਨ ਚਲਾ ਰਹੇ ਹਨ।
ਆਪਣੀ ਡਿਊਟੀ ਨੂੰ ਬਾਖੂਬੀ ਨਾਲ ਨਿਭਾ ਰਹੇ ਹਨ। ਉਥੇ ਪੰਜਾਬ ਸਰਕਾਰ ਦੀ ਵਿੱਤ ਸਬ ਕਮੇਟੀ ਵੱਲੋਂ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਕੱਟ ਲਾਉਣ ਦੀ ਰਣਨੀਤੀ ਦਾ ਵਿਰੋਧ ਕਰਦਿਆਂ ਆਗੂਆਂ ਨੇ ਕਿਹਾ ਕਿ ਕਰੋਨਾ ਵਾਇਰਸ ਦਾ ਸਹਾਰਾ ਲੈ ਕੇ ਮੁਲਜ਼ਮਾਂ ਦੀਆਂ ਤਨਖਾਹਾਂ ਵਿੱਚੋਂ ਵੱਡਾ ਕੱਟ ਲਾਉਣ ਦੀ ਤਿਆਰੀ ਕਰ ਰਹੀ ਹੈ। ਆਗੂਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਤਨਖਾਹ ਦਾ ਵੱਡਾ ਹਿੱਸਾ ਪਹਿਲਾ ਹੀ ਸਰਕਾਰ ਤੋਂ ਮੁਲਾਜ਼ਮਾਂ ਨੇ ਲੈਣਾ ਹੈ। ਬਕਾਇਆਂ ਡੀ.ਏ ਦੀਆਂ ਕਿਸ਼ਤਾਂ ਦੇਣਾ, ਛੇਵਾਂ ਪੈ ਕਮਿਸ਼ਨ ਵੀ ਲਾਗੂ ਕਰਨਾ। ਡੀ.ਏ ਦੇ ਏਰੀਅਰ ਜੋ ਕਿ ਅਜੇਂ ਤੱਕ ਨਹੀਂ ਦਿੱਤਾ ਗਿਆ ਇਸ ਤੋਂ ਇਲਾਵਾਂ ਸਰਕਾਰ 200/- ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੇ ਨਾਂ ਤੇ ਕੱਟ ਰਹੀ ਹੈ ਜੋ ਕਿ ਮੁਲਾਜ਼ਮ ਪਹਿਲਾ ਹੀ ਇੱਕ ਦਿਨ ਦੀ ਤਨਖਾਹ ਕਰੋਨਾ ਫੰਡ ਵਿੱਚ ਜਮ੍ਹਾਂ ਕਰਵਾ ਚੁੱਕੇ ਹਨ।
ਮੁਲਾਜ਼ਮ ਪਹਿਲਾ ਹੀ ਤਰ੍ਹਾਂ-ਤਰ੍ਹਾਂ ਦੇ ਲੋਨ ਲੈ ਕੇ ਕਟੌਤੀਆਂ ਕਾਰਨ ਬਹੁਤ ਘੱਟ ਤਨਖਾਹਾਂ ਲੈ ਰਹੇ ਹਨ। ਜੇਕਰ ਸਰਕਾਰ ਵੱਲੋਂ ਧੱਕੇ ਨਾਲ ਦਰਜਾ ਤਿੰਨ ਅਤੇ ਚਾਰ ਦਾ 20% ਅਤੇ 10% ਕੱਟਦੀ ਹੈ ਤਾਂ ਮੁਲਾਜ਼ਮਾਂ ਨੂੰ ਏਨਾ ਬੋਝ ਸਹਿਣਾ ਮੁਸ਼ਕਿਲ ਹੋ ਜਾਵੇਗਾ ਤੇ ਸਰਕਾਰ ਦੇ ਇਸ ਫੈਸਲੇ ਨਾਲ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਆਗੂਆਂ ਸੁਖਚੈਨ ਸਿੰਘ, ਰਣਵੀਰ ਟੂਸੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕਟੋਤੀ ਵਾਲੇ ਫਰਮਾਨ ਵਾਪਿਸ ਲਏ ਜਾਣ ਅਤੇ ਜਿੰਨਾ ਸਟੇਸ਼ਨਾਂ ਤੇ ਮੁਲਾਜ਼ਮਾਂ ਨੂੰ ਅੱਠ ਤੋਂ ਦੱਸ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਤਨਖਾਹਾਂ ਜਾਰੀ ਕੀਤੀਆਂ ਜਾਣ, ਕੱਚੇ ਕੰਨਟਰੈਕਟ ਆਉਟਸੋਰਸਿਗ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਂ। ਅਤੇ ਦੂਸਰੇ ਰਾਜਾਂ ਦੀ ਤਰ੍ਹਾਂ ਕੰਨਟਰੈਕਟ ਮੁਲਾਜ਼ਮਾਂ ਦੀਆਂ ਤਨਖਾਹਾਂ ਡਬਲ ਕੀਤੀਆਂ ਜਾਣ।