ਅਸ਼ੋਕ ਵਰਮਾ
ਬਠਿੰਡਾ, 25 ਮਈ 2020: ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬ ਪੈਨਸ਼ਨਰਜ ਐਸੋਸੀਏਸ਼ਨ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਮੌਜੂਦਾ ਜਨਰਲ ਸਕੱਤਰ ਮਲਕੀਤ ਸਿੰਘ ਸੈਣੀ ਦੀ ਮੌਤ ਤੇ ਵੱਖ ਵੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ ਲੰਘੀ 20 ਮਈ ਨੂੰ ਸਵਰਗਵਾਸ ਹੋ ਗਏ ਸਨ ਜਦੋਂਕਿ ਉਨਾਂ ਦੀ ਪਤਨੀ ਦੀ ਕਈ ਵਰੇ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਦੋ ਸਪੁੱਤਰ ਸੁਖਪਾਲ ਸਿੰਘ ਅਤੇ ਗੁਰਸ਼ਰਨ ਸਿੰਘ ਤੇ ਇੱਕ ਧੀ ਰਣਜੀਤਾ ਸੈਣੀ ਛੱਡ ਗਏ ਹਨ। ਮਲਕੀਤ ਸਿੰਘ ਸੈਣੀ ਦੇ ਪਰਿਵਾਰ ਨਾਲ ਰਾਜਸੀ ਆਗੂਆਂ ਟਹਿਲ ਸਿੰਘ ਸੰਧੂ, ਸ. ਜਗਰੂਪ ਸਿੰਘ ਗਿੱਲ, ਸ਼੍ਰੀ ਰਾਜ ਨੰਬਰਦਾਰ, ਸਰੂਪ ਚੰਦ ਸਿੰਗਲਾ, ਡਾ. ਓਮ ਪ੍ਰਕਾਸ਼ , ਬਲਜੀਤ ਸਿੰਘ ਬਰਾੜ, ਭੋਲਾ ਸਿੰਘ ਮਲੂਕਾ, ਸੁਖਰਾਜ ਸਿੰਘ ਪਰਮਾਰ,ਬਾਬੂ ਰਾਮ, ਇੱਕਤਰ ਸਿੰਘ ਬਰਾੜ, ਬਿਕਰਮ ਸ਼ਰਮਾ , ਵਾਹਿਗੁਰੂਪਾਲ ਸਿੰਘ ਸਾਬਕਾ ਡੀ.ਪੀ.ਆਰ.ਓ., ਸੁਰਿੰਦਰ ਸਿੰਘ ਸਿੱਧੂ, ਰਾਜ ਸਿੰਘ ਧਾਲੀਵਾਲ, ਤੀਰਥ ਸ਼ਰਮਾ ਅਤੇ ਬਲਰਾਮ ਸ਼ਰਮਾ ਨੇ ਦੁੱਖ ਸਾਂਝਾ ਕੀਤਾ ਹੈ। ਮਲਕੀਤ ਸਿੰਘ ਸੈਣੀ ਦੀ ਅੰਤਿਮ ਅਰਦਾਸ ਤੇ ਭੋਗ ਸਮਾਗਮ 29 ਮਈ 2020 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਥਰਮਲ ਕਲੋਨੀ ਵਿਖੇ ਪਵੇਗਾ।