ਨਿਰਵੈਰ ਸਿੰਘ ਸਿੰਧੀ
ਮਮਦੋਟ, 12 ਮਈ 2020 - ਪੰਜਾਬ ਵਿਚ ਆਏ ਦਿਨ ਆਮ ਲੋਕਾਂ ਵੱਲੋਂ ਪੰਜਾਬ ਪੁਲਿਸ ਦੇ ਲੋਕਾਂ ਪ੍ਰਤੀ ਰਵਈਏ ਨੂੰ ਲੈ ਕੇ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਪਰੰਤੂ ਫਿਰ ਵੀ ਲੋਕਾਂ ਅਤੇ ਪੁਲਿਸ ਵਿਚ ਰਿਸ਼ਤਾ ਮਜਬੂਤ ਹੋਣ ਥਾਂ ਦਿਨੋਂ ਦਿਨ ਰੁੱਖਾ ਹੁੰਦਾ ਜਾ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਥਾਣਾ ਲੱਖੋ ਕਿ ਬਹਿਰਾਮ ਜਿਲਾ ਫਿਰੋਜਪੁਰ ਵਿਖੇ ਸਾਹਮਣੇ ਆਈ ਹੈ ਦੱਸਣਯੋਗ ਹੈ ਕਿ ਹੈਲਪਲਾਈਨ ਨੰਬਰ 112 ਤੇ ਦਿੱਤੀ ਦਰਖ਼ਾਸਤ ਤੇ ਕਾਰਵਾਈ ਕਰਵਾਉਣ ਵਾਸਤੇ ਆਈਆਂ ਮਾਵਾਂ ਧੀਆਂ ਕਿਸੇ ਗੱਲ ਨੂੰ ਲੈਕੇ ਥਾਣੇ ਵਿਚ ਡਿਊਟੀ 'ਤੇ ਤੈਨਾਤ ਲੇਡੀ ਐੱਸ ਆਈ ਦੇ ਗਲ ਪੈ ਗਈਆਂ ਵਰਨਣਯੋਗ ਹੈ ਕਿ ਰਣਦੀਪ ਕੌਰ ਪੁੱਤਰੀ ਕੁਲਵਿੰਦਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਥਾਣਾ ਲੱਖੋ ਕੇ ਬਹਿਰਾਮ ਨੇ ਹੈਲਪਲਾਈਨ ਨੰਬਰ 112 ਤੇ ਤਾਰਾ ਸਿੰਘ ਪੁੱਤਰ ਹਜਾਰਾ ਸਿੰਘ ਵਾਸੀਆਂ ਕਲੋਨੀ ਬਾਬਾ ਜੀਵਨ ਸਿੰਘ ਵਿਰੁੱਧ ਸ਼ਿਕਾਇਤ ਕੀਤੀ ਸੀ ਜਿਸ ਨੂੰ ਲੈਕੇ ਐੱਸ ਆਈ ਜੋਗਿੰਦਰ ਕੌਰ ਵੱਲੋਂ ਦੋਵਾਂ ਪਾਰਟੀਆਂ ਦਰਮਿਆਨ ਰਾਜੀਨਾਮਾ ਕਰਵਾਉਣ ਵਾਸਤੇ ਥਾਣਾ ਲੱਖੋ ਕੇ ਬਹਿਰਾਮ ਵਿਖੇ ਬੁਲਾਇਆ ਸੀ।
ਐੱਸ ਆਈ ਜੋਗਿੰਦਰ ਕੌਰ ਦੋਨਾਂ ਪਾਰਟੀਆਂ ਦੀ ਗੱਲਬਾਤ ਸੁਣ ਰਹੀ ਸੀ ਤਾਂ ਦੋਸ਼ਣ ਰਣਦੀਪ ਕੌਰ ਆਪੇ ਬਾਹਰ ਹੋ ਗਈ ਤਾਂ ਦੂਜੀ ਧਿਰ ਦੇ ਗੱਲ ਪੈਣ ਲੱਗੀ ਤਾਂ ਐੱਸ ਆਈ ਜੋਗਿੰਦਰ ਕੌਰ ਨੇ ਉਸਨੂੰ ਰੋਕਣਾ ਚਾਹਿਆ ਤਾਂ ਦੋਸ਼ਣ ਦੀ ਮਾਂ ਸੁਖਪਾਲ ਕੌਰ ਨੇ ਐੱਸ ਆਈ ਉੱਪਰ ਹਮਲਾ ਕਰਦਿਆਂ ਉਸਦੀਆਂ ਬਾਹਾਂ ਫੜ ਲਈਆਂ ਅਤੇ ਦੋਸ਼ਣ ਰਣਦੀਪ ਕੌਰ ਨੇ ਐੱਸ ਆਈ ਜੋਗਿੰਦਰ ਕੌਰ ਦੀ ਵਰਦੀ ਦਾ ਕਾਲਰ ਫੜ ਲਿਆ ਤੇ ਨੇਮ ਪਲੇਟ ਅਤੇ ਵਰਦੀ ਦੇ ਬਟਨ ਵੀ ਤੋੜ ਦਿੱਤੀ ਅਤੇ ਉਸਦੀ ਵਰਦੀ ਲੁਹਾਉਣ ਦੀਆਂ ਧਮਕੀਆਂ ਦੇਣ ਲੱਗੀ ਜਿਸ ਤੇ ਕਾਰਵਾਈ ਕਰਦਿਆਂ ਓਹਨਾ ਦੋਨਾਂ ਮਾਵਾਂ ਧੀਆਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਉੱਕਤ ਦੋਨਾਂ ਖਿਲਾਫ ਥਾਣਾ ਲੱਖੋ ਕੇ ਬਹਿਰਾਮ ਵਿਕੇ ਡਿਊਟੀ ਵਿਚ ਵਿਘਨ ਪਾਉਣ ਅਤੇ ਆਨ ਡਿਊਟੀ ਮੁਲਾਜਮ ਦੇ ਗੱਲ ਪੈਣ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਜਦੋ ਇਸ ਬਾਰੇ ਐੱਸ ਆਈ ਜੋਗਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਓਹਨਾ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਨੂੰ ਲੈਕੇ ਬਾਬਾ ਜੀਵਨ ਸਿੰਘ ਨਗਰ ਦੀਆ ਦੋ ਧਿਰਾਂ ਵਿਚ ਵਿਵਾਦ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਇਹਨਾਂ ਦੋਨਾਂ ਧਿਰਾਂ ਨੂੰ ਥਾਣੇ ਬੁਲਾ ਕੇ ਆਪਸੀ ਰਾਜੀਨਾਮਾ ਕਰਵਾਉਣ ਬਾਰੇ ਗੱਲਬਾਤ ਚੱਲ ਰਹੀ ਸੀ ਕਿ ਅਚਾਨਕ ਦੋਸ਼ਣ ਰਣਦੀਪ ਕੋਰ ਅਤੇ ਸੁੱਖਪਾਲ ਕੋਰ ਵੱਲੋਂ ਮੇਰੇ ਉਪਰ ਹਮਲਾ ਕਰ ਦਿੱਤਾ ਜਿਸ ਦੋਰਾਨ ਮੇਰੀ ਵਰਦੀ ਫਟ ਗਈ ਅਤੇ ਵਰਦੀ ਦੇ ਬਟਨ ਤੇ ਨੇਮ ਪਲੇਟ ਵੀ ਤੋੜ ਦਿੱਤੀ । ਓਹਨਾ ਦੱਸਿਆ ਕਿ ਦੋਸ਼ਣਾ ਖਿਲਾਫ਼ ਆਈ ਪੀ ਸੀ ਦੀ ਧਾਰਾ 353/186/506 ਤਹਿਤ ਕਰਵਾਈ ਕਰਦਿਆਂ ਦੋਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।