ਹਰੀਸ਼ ਕਾਲੜਾ
- ਮੁੱਖ ਮੰਤਰੀ ਕੋਵਿਡ ਰਲੀਫ ਫੰਡ ਵਿੱਚ ਵੀ ਜਮ੍ਹਾਂ ਕਰਵਾਏ 1 ਲੱਖ 22 ਹਜ਼ਾਰ 01 ਸੌ ਰੁਪਏ ਦੀ ਰਾਸ਼ੀ
- ਦਾਨੀ ਸੱਜਣਾ ਨੂੰ ਜਰੂਰਤਮੰਦਾਂ ਦੀ ਸਹਾਇਤਾ ਦੇ ਲਈ ਹੋਰ ਵੀ ਰਾਸ਼ੀ ਰੈੱਡ ਕਰਾਸ ਸੁਸਾਇਟੀ ਅਤੇ ਮੁੱਖ ਮੰਤਰੀ ਕੋਵਿਡ ਰਲੀਫ ਫੰਡ ਵਿੱਚ ਜਮ੍ਹਾਂ ਕਰਾਉਣ ਦੀ ਕੀਤੀ ਅਪੀਲ
ਰੂਪਨਗਰ, 17 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਮੱਦੇਨਜਰ ਜਰੂਰਤਮੰਦਾ ਦੀ ਮਦਦ ਦੇ ਲਈ ਦਾਨੀ ਸੱਜਣਾਂ ਨੇ 18 ਲੱਖ 36 ਹਜ਼ਾਰ 151 ਰੁਪਏ ਦੀ ਰਾਸ਼ੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਨਾਮ ਜਮ੍ਹਾਂ ਕਰਵਾਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਕੋਵਿਡ ਰਲੀਫ ਫੰਡ ਵਿੱਚ 1 ਲੱਖ 22 ਹਜ਼ਾਰ 1 ਸੋ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਜ਼ਰੂਰਤਮੰਦਾ ਦੀ ਮਦਦ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਕਾਲਾ ਹਰਬਲਜ਼ ਵੱਲੋਂ 01 ਲੱਖ , ਪਰਮਾਰ ਨਰਸਿੰਗ ਹੋਮ ਵੱਲੋਂ 01 ਲੱਖ , ਆਈ.ਐਮ.ਏ. ਰੋਪੜ ਵੱਲੋਂ 51 ਹਜ਼ਾਰ, ਕੀਕਰ ਲੋਜ਼ ਵੱਲੋਂ 01 ਲੱਖ, ਪ੍ਰੋਮੀਲਾ ਦੇਵੀ ਵੱਲੋਂ 01 ਲੱਖ , ਅਮਿਤ ਪਾਲ ਵੱਲੋਂ 01 ਹਜ਼ਾਰ, ਸੈਨਟਰੀਐਂਟ ਫਾਰਮਾ ਵੱਲੋਂ 2.5 ਲੱਖ , ਪੰਜਾਬ ਸਟੇਟ ਰੈੱਡ ਕਰਾਸ ਚੰਡੀਗੜ੍ਹ ਵੱਲੋਂ 01 ਲੱਖ , ਜਤਿੰਦਰ ਸਿੰਘ ਗਿੱਲ ਵੱਲੋਂ 05 ਹਜ਼ਾਰ, ਪ੍ਰਮੋਦ ਕੁਮਾਰ ਜੈਨ 10 ਹਜ਼ਾਰ, ਚੜ੍ਹਦੀ ਕਲਾਂ ਰਾਇਸ ਮਿੱਲ ਵੱਲੋਂ 05 ਹਜ਼ਾਰ , ਐਸ.ਬੀ. ਰਾਇਸ ਅਤੇ ਜਨਰਲ ਮਿੱਲ ਵਿੱਚ 05 ਹਜ਼ਾਰ, ਅਬੀਰ ਰਾਇਸ ਐਡ ਜਲਰਲ ਮਿੱਲ ਵੱਲੋਂ 05 ਹਜਾਰ, ਆਨੰਦ ਰਾਇਸ ਐਂਡ ਜਨਰਲ ਮਿੱਲ ਵੱਲੋਂ 05 ਹਜ਼ਾਰ , ਅਮ੍ਰਿਤ ਰਾਇਸ ਐਂਡ ਜਨਰਲ ਮਿੱਲ ਵੱਲੋਂ 05 ਹਜ਼ਾਰ , ਸੈਣੀ ਰਾਇਸ ਐਂਡ ਜਨਰਲ ਮਿੱਲ ਵੱਲੋ05 ਹਜ਼ਾਰ , ਦੀ ਸਿਮਰਨ ਗ੍ਰਾਮ ਉਦਯੋਗ ਵੱਲੋਂ 05 ਹਜਾਰ , ਗੁਰੂ ਨਾਨਕ ਐਂਡ ਜਨਰਲ ਮਿੱਲ ਵੱਲੋਂ 05 ਹਜ਼ਾਰ , ਢਿੱਲੋਂ ਐਂਡ ਜਨਰਲ ਮਿੱਲ ਵੱਲੋਂ 05 ਹਜ਼ਾਰ, ਸਿੱਧੂ ਐਗਰੋ ਇੰਡਸਟਰੀਜ਼ ਵੱਲੋਂ 05 ਹਜ਼ਾਰ, ਕਲਗੀਧਰ ਕੰਨਿਆ ਪਾਠਸ਼ਾਲਾ ਵੱਲੋਂ 10 ਹਜ਼ਾਰ, ਸ਼੍ਰੀਮਤੀ ਗੁਰਿੰਦਰ ਕੋਰ ਵੱਲੋਂ 10 ਹਜ਼ਾਰ , ਸ਼ਿਵ ਸ਼ਕਤੀ ਫੂਡ ਮਿੱਲ ਮੋਰਿੰਡਾ ਵੱਲੋਂ 05 ਹਜ਼ਾਰ, ਯਾਦਵਿੰਦਰ ਸਿੰਘ ਜੂਨੀਅਰ ਐਸੀਸਟੈਂਟ ਰੈੱਡ ਕਰਾਸ ਵੱਲੋਂ 51 ਸੌ, ਐਸ.ਐਸ. ਜੈਨ ਸਭਾ ਰੋਪੜ ਵੱਲੋਂ 51 ਹਜ਼ਾਰ, ਕਾਕਾ ਰਾਮ ਸੈਣੀ ਚੈਰੀਟੇਬਲ ਟਰਸਟ ਵੱਲੋਂ 21 ਹਜ਼ਾਰ, ਸ਼੍ਰੀ ਸੰਜੈ ਵਰਮਾ ਵੱਲੋ51 ਹਜ਼ਾਰ, ਸ਼੍ਰੀ ਪਰਨਵ ਗੁਪਤਾ ਵੱਲੋਂ 01 ਲੱਖ ਰੁਪਏ , ਸੇਵਾ ਸਮੀਤੀ ਸੁਸਾਇਟੀ ਵੱਲੋਂ 51 ਹਜ਼ਾਰ, ਸ਼੍ਰੀ ਗਗਨਦੀਪ ਰਿਸ਼ੀ ਵੱਲੋਂ 51 ਹਜ਼ਾਰ, ਰਾਇਸ ਮਿੱਲਰ ਐਸੋਸੀਏਸ਼ਨ ਵੱਲੋਂ ਕੁੱਲ 50 ਹਜ਼ਾਰ, ਅਮਰ ਸ਼ਹੀਦ ਬਾਬਾ ਅਜੀਤ ਸਿੰਘ ਝੂਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵੱਲੋਂ 01 ਲੱਖ, ਰਾਮਾ ਰਾਇਸ ਐਂਡ ਜਨਰਲ ਮਿੱਲਜ਼ ਵੱਲੋਂ 05 ਹਜ਼ਾਰ, ਐਮ.ਐਸ. ਗੋਬਿੰਦ ਰਾਇਸ ਐਂਡ ਜਨਰਲ ਮਿੱਲਜ਼ ਵੱਲੋਂ 05 ਹਜ਼ਾਰ , ਗੋਇਲ ਰਾਇਸ ਐਂਡ ਜਨਰਲ ਮਿੱਲਜ਼ ਵੱਲੋਂ 05 ਹਜ਼ਾਰ, ਮੋਰਿੰਡਾ ਰਾਇਸ ਐਂਡ ਜਨਰਲ ਮਿੱਲਜ਼ ਵੱਲੋਂ 05 ਹਜ਼ਾਰ ਅਤੇ ਲਕਸ਼ਮੀ ਫੂਡ ਗ੍ਰੇਨ ਪ੍ਰਾਈਵੇਟ ਲਿਮ ਵੱਲੋਂ 05 ਹਜ਼ਾਰ ਰੁਪੲੈ ਣੀ ਰਾਸ਼ੀੇ ਚੈੱਕ, ਕੈਸ਼ ਅਤੇ ਆਨਲਾਇਨ ਜਰੀਏ ਜਮ੍ਹਾਂ ਕਰਵਾਏ ਹਨ। ਇਸ ਤੋਂ ਇਲਾਵਾ ਵੱਖ ਵੱਖ ਸੰਸਥਾ ਅਤੇ ਫਰਮਾਂ ਵੱਲੋਂ ਵੀ 04 ਲੱਖ 35 ਹਜ਼ਾਰ 551 ਰੁਪਏ ਦੇ ਕਰੀਬ ਰਾਸ਼ੀ ਰੈੱਡ ਕਰਾਸ ਸੁਸਾਇਟੀ ਦੇ ਨਾਂਅ ਤੇ ਦਿੱਤੀ ਗਈ ।
ਡਿਪਟੀ ਕਮਿਸ਼ਨਰ ਨੇ ਦੱਸਿਅ ਕਿ ਕਿ ਸੀ.ਐਮ. ਰਲੀਫ ਫੰਡ ਵਿੱਚ ਵੀ ਸ਼੍ਰੀ ਸੰਗਤ ਸਿੰਘ ਲੋਗੀਆ ਪ੍ਰਜੀਡੈਂਟ ਬੇਲਾ ਕਾਲਜ ਵੱਲੋਂ 50 ਹਜ਼ਾਰ 1 ਸੋ , ਸੀਨੀਅਰ ਸਿਟੀਜਨ ਕੌਸਲ ਰੂਪਨਗਰ ਵੱਲੋਂ 51 ਹਜ਼ਾਰ ਅਤੇ ਗੁਪਤ ਦਾਨ ਵਜੋਂ 21 ਹਜ਼ਾਰ ਰੁਪਏ ਦਿੱਤੇ ਗਏ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਡੀਅਨ ਰੈਂਡ ਕਰਾਸ ਸੋਸਾਇਟੀ ਜ਼ਿਲ੍ਹਾ ਬ੍ਰਾਂਚ ਰੂਪਨਗਰ ਦੇ ਨਾਮ ਸਟੇਟ ਬੈਕ ਆਫ ਇੰਡੀਆ ਵਿਖੇ ਅਕਾਊਂਟ ਖੋਲਿਆ ਗਿਆ ਹੈ। ਜਿਸ ਦਾ ਖਾਤਾ ਨੰ; 55053096065 ਅਤੇ IFSC Code – SBIN0050419 ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਕਤ ਅਕਾਊਂਟ ਨੰਬਰ ਵਿੱਚ ਕੋਨਟ੍ਰੀਬਿਊਟ ਕਰ ਵੱਧ ਤੋਂ ਵੱਧ ਯੋਗਦਾਨ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਸੁਸਾਇਟੀ ਜਾਂ ਸੰਸਥਾਂ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੁੰਦੀ ਹੈ ਤਾਂ ਉਹ ਰੈੱਡ ਕਰਾਸ ਸੁਸਾਇਟੀ ਦੇ ਨਾਲ ਸੰਪਰਕ ਕਰ ਸਕਦੇ ਹਨ।