ਅੰਮ੍ਰਿਤਸਰ, 20 ਅਪ੍ਰੈਲ 2020 - ਨਵਜੋਤ ਸਿੰਘ ਸਿੱਧੂ ਨੇ ਆਖ਼ਰਕਾਰ ਕੋਰੋਨਾ ਵਾਇਰਸ ਜਿਹੀ ਮਹਾਂਮਾਰੀ 'ਚ ਆਪਣੇ ਮੂੰਹ 'ਤੇ ਮਾਸਕ ਬੰਨ੍ਹ ਹੀ ਲਿਆ ਹੈ। ਇਸ ਤੋਂ ਪਹਿਲਾਂ ਸਿੱਧੂ ਆਪਣੀ ਜ਼ਿੱਦ 'ਤੇ ਕਾਇਮ ਸਨ। ਹਾਲਾਂਕਿ ਮੀਡੀਆ 'ਚ ਵੀ ਕਈ ਵਾਰ ਉਨ੍ਹਾਂ ਦੁਆਰਾ ਮਾਸਕ ਨਾ ਬੰਨ੍ਹਣ ਸਬੰਧੀ ਖਬਰਾਂ ਛਪੀਆਂ, ਪਰ ਉਨ੍ਹਾਂ ਦੁਆਰਾ ਮਾਸਕ ਨਹੀਂਂ ਬੰਨ੍ਹਿਆ ਗਿਆ ਸੀ।
ਬੀਤੇ ਕੱਲ੍ਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਐਚ.ਸੀ. ਅਰੋੜਾ ਦੁਆਰਾ ਮੁੱਖ ਮੰਤਰੀ ਨੂੰ ਇਸ ਬਾਬਤ ਚਿੱਠੀ ਲਿਖੀ ਗਈ ਸੀ। ਜਿਸ 'ਚ ਕਿਹਾ ਗਿਆ ਸੀ ਕਿ ਸਿੱਧੂ ਬਗੈਰ ਮਾਸਕ ਤੋਂ ਸਕਿਉਰਿਟੀ ਫੋਰਸ ਨਾਲ ਸ਼ਹਿਰ ਦੇ ਵੱਖ ਵੱਖ ਹਿੱਸਿਆਂ ' ਚ ਘੁੰਮਦੇ ਹਨ, ਜਦਕਿ ਮੁੱਖ ਮੰਤਰੀ ਵੱਲੋਂ ਸੂਬੇ ਅੰਦਰ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੁਆਰਾ ਡੀ.ਸੀ ਨੂੰ ਇਸ ਸਬੰਧੀ ਬੀਤੇ ਕੱਲ੍ਹ ਲਿਖਿਆ ਗਿਆ ਸੀ।
ਸਿੱਧੂ ਇਹ ਤਰਕ ਦਿੰਦੇ ਰਹੇ ਕਿ ਡਬਲਯੂ ਐਚ ਓ ਦਾ ਕਹਿਣਾ ਹੈ ਕਿ ਤੰਦਰੁਸਤ ਬੰਦੇ ਨੂੰ ਮਾਸਕ ਪਾਉਣ ਦੀ ਲੋੜ ਨਹੀਂ . ਪੰਜਾਬ ਸਰਕਾਰ ਵਲੋਂ ਪਬਲਿਕ ਪਲੇਸ ਤੇ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤੇ ਜਾਨ ਦੇ ਹੁਕਮ ਤੋਂ ਬਾਅਦ ਵੀ ਉਹ ਹੁਕਮ ਅਦੂਲੀ ਕਰਦੇ ਰਹੇ .