← ਪਿਛੇ ਪਰਤੋ
ਬਠਿੰਡਾ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ 7 ਹੋਈ ਅਸ਼ੋਕ ਵਰਮਾ ਬਠਿੰਡਾ,01 ਜੂਨ 2020: ਬਠਿੰਡਾ ਜ਼ਿਲੇ ਅੱਜ ਦੋ ਹੋਰ ਕੇਸ ਸਾਹਮਣੇ ਆਉਣ ਨਾਲ ਬਠਿੰਡਾ ਜਿਲੇ ’ਚ ਕਰੋਨਾ ਦਾ ਪ੍ਰਕੋਪ ਵਧ ਗਿਆ ਹੈ। ਬਠਿੰਡਾ ਜਿਲੇ ’ਚ ਹੁਣ ਕਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਦੀ ਗਿਣਤੀ 7 ਹੋ ਗਈ ਹੈ ਜਦੋਂਕਿ ਕੁੱਟ ਦਿਨ ਪਹਿਲਾਂ ਬਠਿੰਡਾ ਕਰੋਨਾ ਮੁਕਤ ਹੋ ਗਿਆ ਸੀ। ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਦੋਨੋਂ ਮਾਮਲਿਆਂ ਵਿਚ ਸਬੰਧਤ ਵਿਅਕਤੀ ਪਿੱਛਲੇ ਦਿਨੀਂ ਦਿੱਲੀ ਤੋਂ ਪਰਤੇ ਸਨ। ਉਨਾਂ ਨੇ ਦੱਸਿਆ ਕਿ ਇਹ ਲੋਕ ਜ਼ਿਲੇ ਵਿਚ ਵਾਪਿਸ ਆਉਣ ਦੇ ਸਮੇਂ ਤੋਂ ਲੈ ਕੇ ਆਪਣੇ ਘਰ ਵਿਚ ਹੀ ਇਕਾਂਤਵਾਸ ਵਿਚ ਸਨ। ਉਨਾਂ ਨੇ ਦੱਸਿਆ ਕਿ ਇਹ ਦੋਨੋਂ ਪੁਰਸ਼ ਹਨ ਅਤੇ ਹੁਣ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ 7 ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ 170 ਹੋਰ ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਉਨਾਂ ਨੇ ਦੱਸਿਆ ਕਿ ਹੁਣ ਬੀਤੇ ਕੱਲ ਭੇਜੇ 19 ਸੈਂਪਲਾਂ ਦੀ ਰਿਪੋਰਟ ਹੀ ਬਕਾਇਆ ਰਹਿ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ। ਉਨਾਂ ਨੇ ਤਾੜਨਾ ਕੀਤੀ ਕਿ ਜਿੰਨਾਂ ਲੋਕਾਂ ਨੂੰ ਦੂਜੇ ਪ੍ਰਦੇਸ਼ਾਂ ਜਾਂ ਵਿਦੇਸ਼ ਤੋਂ ਆਉਣ ਬਾਅਦ ਇਕਾਂਤਵਾਸ ਕੀਤਾ ਹੈ ਉਨਾਂ ਨੇ ਇਸ ਦੀ ਸਖ਼ਤੀ ਨਾਲ ਪਾਲਣਾਂ ਨਾਂ ਕੀਤੀ ਅਤੇ ਇਕਾਂਤਵਾਸ ਤੋੜਿਆ ਤਾਂ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਮਕਾਜ ਦੇ ਸਥਾਨਾਂ, ਬਜਾਰਾਂ ਜਾਂ ਸਫਰ ਦੌਰਾਨ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਹਮੇਸਾਂ ਮਾਸਕ ਪਹਿਣ ਕੇ ਰੱਖਿਆ ਜਾਵੇ । ਉਨਾਂ ਸਮਾਜਿਕ ਦੂਰੀ ਲਾਜ਼ਮੀ ਤੌਰ ਤੇ ਬਣਾ ਕੇ ਰੱਖਣ ਲਈ ਆਖਿਆ ਤਾਂ ਜੋ ਕਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
Total Responses : 267